Wednesday, December 25, 2024

ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੇ ਐਡਵੋਕਟ ਚੇਤਨ ਵਰਮਾ ਦਾ ਕੀਤਾ ਸਨਮਾਨ

ਕੌਂਸਲ ਆਫ ਪੰਜਾਬ ਤੇ ਹਰਿਆਣਾ ਦੀਆਂ ਚੋਣਾਂ ਸਬੰਧੀ ਦਿੱਤੀ ਜਾਣਕਾਰੀ
ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬਾਰ ਐਸੋਸੀਏਸ਼ਨ ਅੰਮ੍ਰਿਤਸਰ ਵਲੋਂ ਪ੍ਰਧਾਨ ਐਡਵੋਕਟ ਪ੍ਰਦੀਪ ਸੈਣੀ ਅਤੇ ਸੈਕਟਰੀ ਐਡਵੋਕੇਟ PPN1907201804ਇੰਦਰਜੀਤ ਸਿੰਘ ਅੜੀ ਦੀ ਅਗਵਾਈ ਵਿਚ ਇਕ ਸਨਮਾਨ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਦੇ ਤੌਰ `ਤੇ ਚੋਣ ਲੜ ਰਹੇ ਐਡਵੋਕੇਟ ਚੇਤਨ ਵਰਮਾ ਸਾਬਕਾ ਸੈਕਟਰੀ ਬਾਰ ਐਸੋਸੀਏਸ਼ਨ ਲੁਧਿਆਣਾ ਸ਼ਾਮਿਲ ਹੋਏ।ਚੇਤਨ ਵਰਮਾ ਨੇ ਆਏ ਵਕੀਲਾਂ ਨੂੰ ਨਵੰਬਰ ਵਿਚ ਹੋਣ ਵਾਲੀਆਂ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਦੀਆਂ ਚੋਣਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾਂ ਆਏ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਚੋਣਾਂ ਵਿਚ ਯੋਗ ਉਮੀਦਵਾਰਾਂ, ਵਕੀਲਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਨੌਜਵਾਨ ਪੀੜੀ ਦੇ ਵਕੀਲਾਂ ਨੂੰ ਜਿਤਾ ਕੇ ਚੰਡੀਗੜ ਭੇਜਣ ਤਾਂ ਕਿ ਉਹ ਆਉਣ ਵਾਲੇ 5 ਸਾਲਾਂ ਵਿਚ ਹਰ ਵਰਗ ਦੀ ਵਕੀਲਾਂ ਦੀ ਭਲਾਈ ਵੱਲ ਵਿਸ਼ੇਸ਼ ਧਿਆਨ ਦੇ ਸਕਣ ਅਤੇ ਉਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਵਾ ਸਕਣ।
ਸਮਾਗਮ ਵਿਚ ਬੋਲਦਿਆਂ ਇੰਦਰਜੀਤ ਸਿੰਘ ਅਰੀ, ਸੰਦੀਪ ਸ਼ਰਮਾ,ਲਵਲੀ ਸ਼ਰਮਾ ਅਤੇ ਰੀਤੂ ਬਾਲਾ ਨੇ ਇੰਨਾਂ ਚੋਣਾਂ ਵਿਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਵਿਚ ਸੂਝਵਾਨ ਵਕੀਲਾਂ ਨੂੰ ਅੱਗੇ ਲਿਆਂਦਾ ਜਾਵੇਗਾ।ਅੰਮ੍ਰਿਤਸਰ ਬਾਰ ਕੌਂਸਲ ਦੇ ਐਗਜੀਕਿਊਟਿਵ ਮੈਂਬਰਾਂ ਵਲੋਂ ਚੇਤਨ ਵਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਖਜਾਨਚੀ ਸੰਦੀਪ ਸ਼ਰਮਾ,  ਬਾਲਾ ਸੰਯੁਕਤ ਸਕੱਤਰ, ਲਵਲੀ ਸ਼ਰਮਾ, ਸ਼ਿਵਮ ਸੋਢੀ, ਰਾਕੇਸ਼ ਸ਼ਰਮਾ, ਇਸ਼ਵਿੰਦਰ ਸਿੰਘ ਮਹਿਤਾ, ਹਨੀ ਭਨੋਟ, ਅਰਸ਼ਜੀਤ ਸਿੰਘ ਸੋਢੀ, ਨਵਨੀਤ ਕੌਰ, ਸੋਨੀਆ ਬਹਿਲ (ਸਾਰੇ ਐਗਜੈਕਟਿਵ ਮੈਂਬਰ), ਪ੍ਰਕਾਸ਼ਦੀਪ ਕੌਰ ਨਾਰੰਗ, ਬੀ.ਕੇ ਬੇਦੀ, ਅਲਕਾ ਕੁਮਰੀ, ਬਲਦੀਪ ਕੌਰ, ਮੋਨਿਕਾ ਸੋਨੀ, ਗਿਤਾਂਜਲੀ, ਰਾਜਨ ਕਟਾਰੀਆ, ਹਰਸੰਗੀਤ ਸਿੰਘ, ਐਸ.ਚੌਹਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾ ਐਡਵੋਕੇਟ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply