ਧੂਰੀ, 7 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਤਾ ਸ਼੍ਰੀ ਨੈਣਾ ਦੇਵੀ ਪੈਦਲ ਸੇਵਕ ਸੰਘ ਧੂਰੀ ਵੱਲੋਂ 22ਵੀਂ ਪੈਦਲ ਯਾਤਰਾ ਕਾਕਾ ਪ੍ਰਧਾਨ ਦੀ ਅਗੁਵਾਈ ਵਿੱਚ ਪਾਠਸ਼ਾਲਾ ਮੰਦਰ ਧੂਰੀ ਤੋਂ ਇੱਕ ਸ਼ੋਭਾ ਯਾਤਰਾ ਦੇ ਰੂਪ ਵਿੱਚ ਰਵਾਨਾ ਹੋਈ।ਜਯੋਤੀ ਪ੍ਰਚੰਡ ਦੀ ਰਸਮ ਨਵਤੇਜ਼ ਮਿੰਟੂ ਵੱਲੋਂ ਅਦਾ ਕੀਤੀ ਗਈ।ਇਸ ਪੈਦਲ ਜੱਥੇ ਨੂੰ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਚੇਅਰਮੈਨ ਰੋਹਿਤ ਵਾਲੀਆ ਨੇ ਦੱਸਿਆ ਕਿ ਇਹ ਪੈਦਲ ਜੱਥਾ ਪਿਛਲੇ 22 ਸਾਲਾਂ ਤੋਂ ਹਰ ਸਾਲ ਲਗਾਤਾਰ ਪੈਦਲ ਯਾਤਰਾ ਕਰਦੇ ਆ ਰਹੇ ਹਨ ਅਤੇ ਮਾਤਾ ਰਾਣੀ ਦਾ ਗੁਣਗਾਣ ਕਰਦੇ ਹੋਏ 11 ਅਗਸਤ ਨੂੰ ਮਾਤਾ ਸ਼੍ਰੀ ਨੈਣਾ ਦੇਵੀ ਮੰਦਰ (ਹਿਮਾਚਲ ਪ੍ਰਦੇਸ਼) ਵਿਖੇ ਪਹੁੰਚੇਗਾ।ਸਾਰੇ ਭਗਤਾਂ ਨੇ ਇਸ ਪੈਦਲ ਯਾਤਰਾ ਨੂੰ ਸਫਲ ਬਨਾਉਣ ਲਈ ਮੰਗਲ ਕਾਮਨਾ ਕੀਤੀ।ਇਸ ਮੌਕੇ ਸਰਪ੍ਰਸਤ ਗੁਰਪ੍ਰੀਤ ਸਿੰਘ ਬੰਟੀ, ਅਮਨਦੀਪ ਸ਼ਰਮਾਂ ਕੈਸ਼ੀਅਰ, ਸੰਜੀਵ ਪਰੋਚਾ ਸੈਕਟਰੀ, ਲਾਲੀ ਸਲੇਮਪੁਰ, ਹੈਪੀ ਲੰਕੇਸ਼, ਅਜੈ ਪਰੋਚਾ ਕੌਂਸਲਰ, ਸੱਤੀ ਵਾਈਸ ਪ੍ਰਧਾਨ ਅਤੇ ਮੋਹਿਤ ਵਾਲੀਆ ਆਦਿ ਸ਼ਾਮਲ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …