ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨਵਾਂ ਪਿੰਡ ਵਿਖੇ ਪਿ੍ਰੰਸੀਪਲ ਜੈਸਮੀਨ ਕੌਰ ਬਾਵਾ ਮੈਂਬਰ ਇੰਚਾਰਜ਼ ਰਜਿੰਦਰ ਸਿੰਘ ਮਰਵਾਹਾ ਹਰਪ੍ਰੀਤ ਸਿੰਘ ਕੋਹਲੀ ਦੀ ਅਗਵਾਈ ਹੇਠ ਅਜ਼ਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਮੁੱਖ ਮਹਿਮਾਨ ਸੀਨੀਅਰ ਸੁਪਰਡੈਂਟ ਆਫ ਪੁਲਿਸ ਜੇਲ੍ਹ ਅੰਮ੍ਰਿਤਸਰ ਅਰਸ਼ਦੀਪ ਸਿੰਘ ਗਿੱਲ ਆਪਣੀ ਪਤਨੀ ਮਿਸਜ਼ ਰਵਿੰਦਰ ਕੌਰ ਗਿੱਲ ਸਮੇਤ ਪਹੁੰਚੇ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾਕਟਰ ਸੰਤੋਖ ਸਿੰਘ ਨੇ ਕੀਤੀ।ਰੈਜੀਡੈਂਟ ਪ੍ਰੈਜੀਡੈਂਟ ਨਿਰਮਲ ਸਿੰਘ ਵਿਸ਼ੇਸ਼ ਮਹਿਮਾਨ ਤੋਂ ਇਲਾਵਾ ਡਾਇਰੈਕਟਰ ਐਜ਼ੂਕੇਸ਼ਨ ਧਰਮਵੀਰ ਸਿੰਘ ਮੌਜੂਦ ਰਹੇ।ਮੀਤ ਪ੍ਰਧਾਨ ਸਰਬਜੀਤ ਸਿੰਘ, ਮੈਂਬਰ ਸ਼੍ਰੋਮਣੀ ਕਮੇਟੀ ਅਮਰੀਕ ਸਿੰਘ ਵਿਛੋਆ, ਮੈਨੇਜਰ ਹਰਜਿੰਦਰ ਸਿੰਘ ਗੁਰੂ ਕਾ ਬਾਗ, ਹਰਪਾਲ ਸਿੰਘ ਐਸ.ਐਚ.ਓ ਹਾਜ਼ਰ ਸਨ।
ਅਰਸ਼ਦੀਪ ਸਿੰਘ ਗਿੱਲ ਅਤੇ ਪ੍ਰਧਾਨ ਡਾਕਟਰ ਸੰਤੋਖ ਸਿੰਘ ਵਲੋਂ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਸ਼ਾਤੀ ਦੇ ਪ੍ਰਤੀਕ ਕਬੂਤਰ ਤੇ ਗੁਬਾਰੇ ਹਵਾ ਵਿੱਚ ਛੱਡੇ ਗਏ ।ਅਰਸ਼ਦੀਪ ਸਿੰਘ ਗਿੱਲ ਨੇ ਆਪਣੇ ਭਾਸ਼ਣ ਵਿੱਚ ਸਭ ਤੋਂ ਪਹਿਲਾਂ ਅਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕੀਤਾ ਤੇ ਸਾਰਿਆਂ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ ਤੇ ਸਕੂਲ ਦੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਤੇ ਤਿਰੰਗੇ ਝੰਡੇ ਦੀ ਮਾਨ-ਮਰਿਆਦਾ ਨੂੰ ਕਾਇਮ ਰੱਖਣ ਲਈ ਕਸਮ ਚੁਕਾਈ।ਪ੍ਰਧਾਨ ਡਾਕਟਰ ਸੰਤੋਖ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਗਲੇ ਵਿਦਿਅਕ ਸ਼ੈਸ਼ਨ ਤੋਂ ਨਰਸਰੀ ਤੋਂ ਲੈ ਕੇ ਨੌਵੀਂ ਕਲਾਸ ਤੱਕ ਚੀਫ਼ ਖਾਲਸਾ ਦੀਵਾਨ ਸਕੂਲ਼ਾਂ ਵਿੱਚ ਮੁਫਤ ਕਿਤਾਬਾਂ ਦਾ ਪ੍ਰਬੰਧ ਕਰ ਰਹੇ ਹਾਂ ਅਤੇ ਨਾਲ ਹੀ ਸਕੂਲ਼ਾਂ ਵਿੱਚ ਐਨ.ਸੀ.ਸੀ ਦਾ ਪ੍ਰਬੰਧ ਕਰਨ ਲਈ ਕਿਹਾ।ਸਕੂਲ ਦੇ ਵਿਦਿਆਰਥੀਆਂ ਵੱਲੋਂ ਗਿੱਧਾ, ਡਾਂਸ, ਭੰਗੜਾ ਆਦਿ ਪਾ ਕੇ ਸਮੂਹ ਹਾਜ਼ਰੀ ਤੋਂ ਵਾਹ-ਵਾਹ ਖੱਟੀ।ਪ੍ਰਧਾਨ ਡਾਕਟਰ ਸੰਤੋਖ ਸਿੰਘ, ਮੈਂਬਰ ਇੰਚਾਰਜ਼ ਰਜਿੰਦਰ ਸਿੰਘ ਮਰਵਾਹਾ ਅਤੇ ਹਰਪ੍ਰੀਤ ਸਿੰਘ ਕੋਹਲੀ ਨੇ ਸਪੋਰਟਸ ਅਕੈਡਮੀ ਦਾ ਉਦਘਾਟਨ ਕੀਤਾ।ਪਿ੍ਰੰਸੀਪਲ ਜੈਸਮੀਨ ਕੌਰ ਬਾਵਾ ਨੇ ਸਕੂਲ ਦੀ ਰਿਪੋਰਟ ਪੇਸ਼ ਕੀਤੀ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …