ਮਹਿਤਾ ਚੌਕ, 26 ਅਗਸਤ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੈਲੀਫੋਰਨੀਆ `ਚ ਕੁੱਝ ਵਿਅਕਤੀਆਂ ਵਲੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ `ਤੇ ਹਮਲਾ ਕਰ ਕੇੇ ਦਸਤਾਰ ਦੀ ਕੀਤੀ ਗਈ ਬੇਅਦਬੀ ਦੀ ਸਖਤ ਨਿਖੇਧੀ ਕੀਤੀ ਹੈ।
ਉਨਾਂ ਕਿਹਾ ਕਿ ਦਿਲੀ ਗੁਰਦੁਆਰਾ ਕਮੇਟੀ ਸਿੱਖ ਕੌਮ ਦੀ ਇਕ ਅਹਿਮ ਸੰਸਥਾ ਹੈ।ਜਿਸ ਦੇ ਪ੍ਰਧਾਨ ਜੀ ਕੇ ਨੇ ਪੰਥ ਦੇ ਹਰ ਮੁਦੇ ਅਤੇ ਹਕ ਸੱਚ ਲਈ ਅਵਾਜ ਬੁਲੰਦ ਕੀਤੀ ਹੈ। ਜੀ.ਕੇ ਪਰਿਵਾਰ ਇਕ ਪੰਥਕ ਪਰਿਵਾਰ ਹੈ।ਜੀ ਕੇ `ਤੇ ਇਕ ਹਫਤੇ `ਚ ਇਹ ਦੂਜਾ ਹਮਲਾ ਹੈ।ਉਨਾਂ ਕਿਹਾ ਕਿ ਅਜਿਹੇ ਪੰਥਕ ਸ਼ਖਸੀਅਤ `ਤੇ ਹਮਲਾ ਘਟੀਆ ਸਿਆਸਤ ਅਤੇ ਸੋਚ ਦਾ ਪ੍ਰਤੀਕ ਹੈ। ਉਨਾ ਕਿਹਾ ਕਿ ਪੰਥਕ ਸ਼ਖਸੀਅਤਾਂ `ਤੇ ਹਮਲੇ ਉਹਨਾਂ ਦੇ ਹੌਸਲੇ ਪਸਤ ਕਰਨ ਅਤੇ ਪੰਥਕ ਸ਼ਕਤੀ ਨੂੰ ਕਮਜੋਰ ਕਰਨ ਦੀਆਂ ਦੀ ਸਾਜਿਸ਼ ਦਾ ਹਿੱਸਾ ਹੈ, ਪੰਥ ਵਿਰੋਧੀਆਂ ਦੀਆਂ ਅਹਿਜੀਆਂ ਘਿਨਾਉਣੀ ਸਾਜਿਸ਼ਾਂ ਕਦੀ ਕਾਮਯਾਬ ਨਹੀਂ ਹੋਣਗੀਆਂ।ਹਰਨਾਮ ਸਿੰਘ ਖਾਲਸਾ ਨੇ ਯੂ.ਪੀ ਦੇ ਬੰਦਾ ਇਲਾਕੇ `ਚ ਸਿੱਖ ਭਾਈਚਾਰੇ `ਤੇ ਫਿਰਕਾਪ੍ਰਸਤਾਂ ਵਲੋਂ ਕੀਤੇ ਗਏ ਸਮੂਹਿਕ ਹਮਲੇ ਨੂੰ ਚਿੰਤਾਜਨਕ ਦੱਸਦਿਆਂ ਯੂ.ਪੀ ਅਤੇ ਕੇਦਰ ਸਰਕਾਰ ਨੂੰ ਉਕਤ ਮੁਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਸਿਖ ਭਾਈਚਾਰੇ ਦੀ ਸੁਰਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।ਉਨਾਂ ਕੇਦਰ ਨੂੰ ਕਿਹਾ ਕਿ ਆਏ ਦਿਨ ਦੇਸ਼ ਦੇ ਵੱਖ ਹਿਸਿਆਂ `ਚ ਸਿਖਾਂ ਉਤੇ ਹੋ ਰਹੇ ਹਮਲੇ ਦੇਸ਼ ਦੇ ਹਿੱਤ ਵਿਚ ਨਹੀਂ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …