ਅੰਮ੍ਰਿਤਸਰ, 3 ਸਤੰਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਸਮਾਜ ਪ੍ਰਤੀ ਸੁਹਿਰਦਾ ਵਧਾਉਣ ਵਾਸਤੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਪਿਛਲੇ 14 ਸਾਲਾਂ ਤੋਂ ਹਰ ਵਰ੍ਹੇ ਇਸ ਦਿਸ਼ਾ `ਚ ਵਿਚਰਣ ਤੇ ਕੰਮ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕਰਦੀ ਆ ਰਹੀ ਹੈ।2004 ਵਿੱਚ ਅਜਿਹੇ ਕਾਰਜਾਂ ਨੂੰ ਸਮਰਪਿਤ ਅਧਿਆਪਕਾਂ ਦਾ ਸਨਮਾਨ ਕਰਨ ਦਾ ਫੈਸਲਾ ਫਾਊਂਡੇਸ਼ਨ ਦੇ ਪ੍ਰਧਾਨ ਤੇ ਪੰਜਾਬੀ ਲੇਖਕ ਭੂਪਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਉਹਨਾਂ ਦੇ ਸਾਥੀਆਂ ਵਲੋਂ ਕੀਤਾ ਗਿਆ ਸੀ, ਜੋ ਹਰ ਸਾਲ ਲਗਾਤਾਰ ਚਲਦਾ ਆ ਰਿਹਾ ਹੈ।ਇਸ ਕਾਰਜ ਅਧੀਨ ਜਿਲ੍ਹੇ ਦੇ ਹਰ ਬਲਾਕ `ਚ ਮਿਹਨਤੀ ਤੇ ਸਿਰੜੀ ਅਧਿਆਪਕ ਦੀ ਚੋਣ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੀ ਲੋਕ ਸੇਵਾ ਦੀ ਭਾਵਨਾ ਦੀ ਅਲਖ ਨੂੰ ਹੋਰ ਪੁਖਤਗੀ ਨਾਲ ਜਗਾਈ ਰੱਖਣ।
ਇਸ ਵਰੇ੍ਹ 2018 ਦਾ ਸਲਾਨਾ ਸਨਮਾਨ ਸਮਾਗਮ ਕੌਮੀ ਅਧਿਆਪਕ ਸਨਮਾਨ ਦਿਨ ਦੀ ਪੂਰਵ ਸੰਧਿਆ `ਤੇ 4 ਸਤੰਬਰ ਸ਼ਾਮ 4.00 ਵਜੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਹਾਲ ਵਿੱਚ ਹੋ ਰਿਹਾ ਹੈ।ਜਿਸ ਵਿੱਚ ਨਾਮਵਰ ਖਿਡਾਰੀ, ਲੇਖਕ, ਕਲਾਕਾਰ ਤੇ ਵਿਦਵਾਨ ਹਿੱਸਾ ਲੈਣਗੇ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …