ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਨਵੀਆਂ ਆਈਆਂ ਵਿਦਿਆਰਥਣਾਂ ਨੂੰ `ਜੀ ਅਇਆ` ਕਹਿਣ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਣ ਲਈ ‘ਟੈਲੇਂਟ ਹੰਟ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਇਸ ਵਿੱਦਿਅਕ ਸੰਸਥਾ ਦੇ ਪ੍ਰਿੰਸੀਪਲ ਨਾਨਕ ਸਿੰਘ ਨੇ ਪ੍ਰੋਗਰਾਮ ਦਾ ਸ਼ਮ੍ਹਾ ਰੌਸ਼ਨ ਕਰਕੇ ਦਾ ਆਗਾਜ਼ ਕੀਤਾ।ਜਿਸ ’ਚ ਕ੍ਰਮਵਾਰ ਭਾਸ਼ਣ, ਕਵਿਤਾ ਉਚਾਰਨ, ਸੰਗੀਤ, ਨਾਚ, ਗਿੱਧਾ ਆਦਿ ਦੇ ਮੁਕਾਬਲੇ ਕਰਵਾਏ ਗਏ।ਜਿਨ੍ਹਾਂ ’ਚ ਹਿੱਸਾ ਲੈਣ ਲਈ ਵਿਦਿਆਰਥਣਾਂ ਨੇ ਖਾਸਾ ਉਤਸ਼ਾਹ ਵਿਖਾਇਆ।
ਪ੍ਰਿੰਸੀਪਲ ਨਾਨਕ ਸਿੰਘ ਨੇ ਸੰਬੋਧਨ ’ਚ ਔਰਤ ਵਿੱਚਲੀ ਸਿਰਜਨਾਤਮਕ ਸ਼ਕਤੀ, ਸਹਿਣਸ਼ੀਲਤਾ ਤੇ ਸੁਹੱਪਣ ਨੂੰ ਕਾਦਰ ਦੀ ਵਡਮੁੱਲੀ ਦੇਣ ਦੱਸਿਆ।ਉਨ੍ਹਾਂ ਵਿਦਿਆਰਥਣਾਂ ਨੂੰ ਉੱਜਲੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੰਦੇ ਹੋਏ ਸੁਨਹਿਰੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਸ਼ਾਹਿਤ ਕੀਤਾ।ਨਾਨਕ ਨੇ ਵਿਦਿਆਰਥਣਾਂ ਨੂੰ ਹਰਫ਼ਨਮੌਲਾ ਪ੍ਰਦਰਸ਼ਨ ’ਤੇ ਮੁਬਾਰਕ ਦਿੱਤੀ ਤੇ ਵਰਤਮਾਨ ਦੌਰ ’ਚ ਇੰਟਰਨੈੱਟ ਦੀ ਦੁਰਵਰਤੋਂ ਪ੍ਰਤੀ ਅਗਾਂਹ ਕੀਤਾ ਅਤੇ ਆਪਣੇ ਅੰਦਰ ਕੌਮੀ ਏਕਤਾ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਨਾਨਕ ਸਿੰਘ ਨੇ ਪ੍ਰੋਗਰਾਮ ਉਪਰੰਤ ਪ੍ਰਤੀਯੋਗਤਾ ’ਚ ਸ਼ਾਨਦਾਰ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਜਿਨ੍ਹਾਂ ’ਚੋਂ ਡਾਂਸ ’ਚ ਅਵਨੀਤ ਕੌਰ, ਮਹਿਕਦੀਪ ਅਤੇ ਸਰੁਚੀ, ਨਾਟਕ ’ਚ ਬਰਖਾ ਕਸ਼ਯਪ, ਹਰਸਿਮਰਨ ਕੌਰ ਅਤੇ ਪੂਜਾ, ਗਿੱਧਾ ’ਚ ਨਵਦੀਪ ਕੌਰ ਅਤੇ ਮੇਘਾ, ਸੰਗੀਤ ’ਚ ਚਰਨਜੀਤ ਕੌਰ, ਮਨੀਸ਼ਾ ਅਤੇ ਮੀਤਾਲੀ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਹੋਰ ਵਿਦਿਆਰਥਣਾਂ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …