Saturday, July 26, 2025
Breaking News

ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਕਰਜ਼ਈ ਜਲਿਆਂਵਾਲਾ ਬਾਗ ਤੇ ਦੇਸ਼ ਦੀ ਵੰਡ `ਤੇ ਬਣੇ ਅਜਾਇਬ ਘਰ ਪੁੱਜੇ

ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਅਫਗਾਨਿਸਤਾਨ  ਦੇ ਸਾਬਕਾ ਰਾਸ਼ਟਰਪਤੀ ਜਨਾਬ ਹਾਮਿਦ ਕਰਜ਼ਈ ਨੇ ਅੱਜ ਸਵੇਰੇ Hamid karzaiਜਲਿਆਂਵਾਲਾ ਬਾਗ ਵਿਖੇ ਪਹੁੰਚ ਕੇ ਦੇਸ਼ ਦੀ ਅਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਸ ਮਗਰੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਸਬੰਧੀ ਬਣੇ ਅਜਾਇਬ ਘਰ ਨੂੰ ਵੇਖਿਆ।ਸਾਬਕਾ ਵਿਦੇਸ਼ ਮੰਤਰੀ ਜ਼ਰਾਰ ਅਹਿਮਦ ਓਸਮਾਨੀ, ਸਿੱਖਿਆ ਤੇ ਸਭਿਆਚਾਰਕ ਸਲਾਹਕਾਰ ਜ਼ਲਮਾਨੀ ਹੇਵਾਦਮਈ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਬੀਰ ਜਾਖੜ ਵੀ ਉਨਾਂ ਨਾਲ ਸਨ।ਕਰਜ਼ਈ ਨੇ ਜ਼ਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਦੀ ਯਾਦ ਵਿਚ ਬਣੀ ਯਾਦਗਾਰ ’ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਅਤੇ ਮੋਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।Hamid karzai1ਇਸ ਮਗਰੋਂ ਉਹ ਟਾੳੂਨ ਹਾਲ ਵਿਖੇ ਦੇਸ਼ ਦੇ ਬਟਵਾਰੇ ’ਤੇ ਬਣੇ ਅਜਾਇਬ ਘਰ ਵੇਖਣ ਗਏ ਅਤੇ ਉਥੇ ਇਸ ਦੁਖਾਂਤ ਨੂੰ ਦਰਸਾਉਂਦੀਆਂ ਤਸਵੀਰਾਂ ਤੇ ਹੋਰ ਯਾਦਾਂ ਵੇਖੀਆਂ। ਉਕਤ ਦੋਵੇਂ ਸਥਾਨ ਵੇਖ ਕੇ ਉਹ ਬੜੇ ਭਾਵੁਕ ਨਜ਼ਰ ਆਏ ਅਤੇ ਇਸ ਦੀ ਛਾਪ ਉਨਾਂ ਦੇ ਚਿਹਰੇ ’ਤੇ ਸਾਫ ਵਿਖਾਈ ਦਿੱਤੀ।
 

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply