ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਰੋਟਰੀ ਕਲੱਬ ਅੰਮ੍ਰਿਤਸਰ ਵਲੋਂ ਸਥਾਨਕ ਹੋਟਲ ਵਿੱਚ ਅਧਿਆਪਕ ਦਿਵਸ ਸਬੰਧੀ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੂੰ ਵਿਸ਼ੇਸ਼ ਮਹਿਮਾਨ ਡਾ. ਲਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਹਾਇਰ ਐਜੂਕੇਸ਼ਨ ਪੰਜਾਬ ਅਤੇ ਸੀ.ਏ ਦਵਿੰਦਰ ਸਿੰਘ ਵੱਲੋਂ ਸਨਮਾਨਿਆ ਗਿਆ।ਉਨਾਂ ਨੂੰ ਇਸ ਸਮੇਂ ਪ੍ਰਸੰਸਾ ਪੱਤਰ, ਸ਼ਾਲ ਅਤੇ ਹਰਿਆਵਲ ਦਾ ਪ੍ਰਤੀਕ ਪੌਦਾ ਦੇ ਕੇ ਨਿਵਾਜ਼ਿਆ ਗਿਆ।ਰੋਟਰੀ ਕਲੱਬ ਦੇ ਪ੍ਰਧਾਨ ਡਾ. ਲਖਬੀਰ ਸਿੰਘ ਰੰਧਾਵਾ, ਬ੍ਰਜੇਸ਼ ਸਿੰਗਲ, ਸੁਰਿੰਦਰ ਸਿੰਘ, ਡਾ. ਵੀ.ਪੀ ਲਖਨਪਾਲ, ਐਡਵੋਕੇਟ ਸੁਦਰਸ਼ਨ ਕਪੂਰ ਅਤੇ ਡਾ. ਹਰਦਾਸ ਸਿੰਘ ਵੀ ਇਸ ਮੌਕੇ ਹਾਜ਼ਰ ਸਨ।
ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਡਾ. ਨੀਲਮ ਕਾਮਰਾ, ਰਾਜੇਸ਼ ਕੁਮਾਰ ਨੇ ਇਸ ਉਪਲੱਬਧੀ `ਤੇ ਪ੍ਰਿੰਸੀਪਲ ਅੰਜਨਾ ਗੁਪਤਾ ਨੂੰ ਵਧਾਈ ਦਿੱਤੀ ਹੈ।ਉਨਾਂ ਨੇ ਕਿਹਾ ਕਿ ਪ੍ਰਿੰ: ਅੰਜਨਾ ਨੂੰ ਇਹ ਪੁਰਸਕਾਰ ਵਿਦਿਆ ਦੇ ਖੇਤਰ `ਚ ਉਹਨਾਂ ਦੇ ਅਹਿਮ ਯੋਗਦਾਨ ਤੇ ਵਧੀਆ ਕਾਰਗੁਜ਼ਾਰੀ ਸਦਕਾ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਅਗਵਾਈ `ਚ ਸਕੂਲ ਦੇ ਵਿਦਿਆਰਥੀ ਵਿਦਿਆ ਦੇ ਖੇਤਰ `ਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਉਚਾਈਆਂ ਨੂੰ ਛੂਹ ਰਹੇ ਹਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …