Friday, August 1, 2025
Breaking News

ਸੁਖਚੈਨ ਸਿੰਘ ਅਤਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲਾ ਜਰਨਲ ਸਕੱਤਰ ਬਣੇ

PPN1010201806ਭੀਖੀ/ਮਾਨਸਾ, 10 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਿਲਾ ਮਾਨਸਾ ਦੇ ਜਰਨਲ ਸਕੱਤਰ ਦੀ ਜਿੰੁਮੇਵਾਰੀ ਸੁਖਚੈਨ ਸਿੰਘ ਅਤਲਾ ਨੂੰ ਸੌਂਪੀ ਹੈ। ਇਸ ਸਮੇਂ  ਰਜਿੰਦਰ ਸਿੰਘ ਜਵਾਹਰਕੇ ਅਤੇ ਜਿਸ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ ਕਿਹਾ ਕਿ ਸੁਖਚੈਨ ਸਿੰਘ ਅਤਲਾ ਇੱਕ ਮੇਹਨਤੀ ਅਤੇ ਮਿਲਨਸਾਰ ਨੋਜਵਾਨ ਹਨ, ਸੋ ਪਾਰਟੀ ਵਲੋਂ ਉਸ ਦੀ ਅਣਥੱਕ ਮਿਹਨਤ ਨੂੰ ਵੇਖਦਿਆਂ ਇਹ ਜਿੰੇਮੇਵਾਰੀ ਦਿੱਤੀ ਗਈ ਹੈ।ਇਸ ਸਮੇਂ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਪਾਰਟੀ ਵਲੋਂ ਮਿਲੀ ਜਿੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਸਮੇਂ ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਜੁਗਿੰਦਰ ਸਿੰਘ ਬੋਹਾ, ਗਮਦੂਰ ਸਿੰਘ ਗੁੜਥੜੀ, ਮਨਜੀਤ ਸਿੰਘ ਢੈਪਈ, ਹੈਡ ਗ੍ਰੰਥੀ ਬਾਬਾ ਨਾਜ਼ਰ ਸਿੰਘ ਅਤਲਾ ਕਲਾਂ, ਡਾਕਟਰ ਮੱਖਣ ਸਿੰਘ ਆਦਿ ਹਾਜ਼ਰ ਸਨ। ਸ਼ਮਸ਼ੇਰ ਸਿੰਘ ਖੀਵਾ ਖੁਰਦ ਗੁਰਤੇਜ ਸਿੰਘ ਖੀਵਾ ਦਿਆਲੂ, ਪ੍ਰਿਤਪਾਲ ਸਿੰਘ ਢੈਪਈ ਆਦਿ ਹਾਜ਼ਰ ਸਨ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply