ਭੀਖੀ/ਮਾਨਸਾ, 10 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਡੇਂਗੂ ਦੇ ਵੱਧਦੇ ਪ੍ਰਕੋਪ ਨੂੰ ਲੈ ਕੇ ਹੁਣ ਸਕੂਲ ਵੀ ਚਿੰਤਤ ਨਜ਼ਰ ਆ ਰਹੇ ਹਨ।ਅੱਜ ਨੇੜਲੇ ਪਿੰਡ ਸਮਾਓਂ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਵਿੱਚ ਡੇਂਗੂ ਅਤੇ ਮੌਸਮੀ ਬਿਮਾਰੀਆਂ ਪ੍ਰਤੀ ਵਿਦਿਆਰਥੀਆਂ ਨੂੰ ਵਿਸ਼ੇਸ ਰੂਪ ਵਿੱਚ ਜਾਗਰੂਕ ਕੀਤਾ। ਸਕੂਲ ਪ੍ਰਬੰਧਨ ਵੱਲੋ ਵਿਦਿਆਰਥੀਆ ਨੂੰ ਡੇਂਗੂ ਦੇ ਬੁਖਾਰ ਤੋਂ ਬਚਣ ਲਈ ਜਾਗਰੂਕ ਕਰਦਿਆਂ ਸੁਝਾਅ ਦਿੱਤੇ ਕਿ ਉਹ ਆਪਣੇ ਆਲੇ-ਦੁਆਲੇ ਸ਼ਾਫ ਸ਼ਫਾਈ ਦਾ ਵਿਸੇਸ਼ ਧਿਆਨ ਰੱਖਣ ਅਤੇ ਆਪਣੇ ਘਰ ਫਰਿਜ, ਕੂਲਰ, ਗਮਲਿਆਂ ਅਤੇ ਘਰ ਵਿੱਚ ਪਏ ਫਾਲਤੂ ਸਮਾਨ ਵਿੱਚ ਪਾਣੀ ਜਮ੍ਹਾਂ ਨਾ ਹੋਣ ਦੇਣ ਅਤੇ ਸਰੀਰ ਨੂੰ ਪੂਰਨ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨਣ।ਬਦਲਦੇ ਮੌਸਮ ਦੌਰਾਨ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਵੀ ਸੁਝਾਅ ਦਿੱਤੇ ਗਏ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਦਿਨਾਂ ਵਿੱਚ ਚੰਗੀ ਖੁਰਾਕ ਖਾਣ ਲਈ ਵੀ ਪ੍ਰੇਰਿਆ ਗਿਆ।
ਇਸ ਮੌਕੇ ਚੇਅਰਪਰਸਨ ਮੈਡਮ ਅੰਜੂ ਸ਼ਿੰਗਲਾ, ਮਨੇਜਿੰਗ ਡਾਇਰੈਕਟਰ ਪੁਸ਼ਪਿੰਦਰ ਜਿੰਦਲ ਅਤੇ ਰਿਸ਼ਵ ਸ਼ਿੰਗਲਾ, ਮੈਡਮ ਕਿਰਨਾ ਰਾਣੀ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਹਰਦੀਪ ਸਿੰਘ, ਹਰਿੰਦਰ ਸਿੰਘ ਅਤੇ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …