
ਬਠਿੰਡਾ, 24 ਅਗਸਤ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ-ਘਰ ਜਾ ਕੇ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਦੀ ਰਹਿੰਦੀ ਹੈ ਇਸ ਹਫ਼ਤਾਵਾਰੀ ਦਾ ਸਮਾਗਮ ਅਵਤਾਰ ਸਿੰਘ ਦੇ ਗ੍ਰਹਿ ਗਲੀ ਨੰਬਰ 2, ਕਰਤਾਰ ਬਸਤੀ ਵਿਖੇ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕਰਨ ਤੋਂ ਬਾਅਦ ਭਾਈ ਅਬਨਾਸ਼ ਸਿੰਘ ਅਤੇ ਕਿਸ਼ਨ ਸਿੰਘ ਵਲੋਂ ਕੀਰਤਨ ਅਤੇ ਕਥਾ ਵਿਚਾਰ ਕਰਨ ਉਪਰੰਤ ਅਰਦਾਸ ਭਾਈ ਗੁਰਦਰਸ਼ਨ ਸਿੰਘ ਵਲੋਂ ਕੀਤੀ ਗਈ। ਭਾਈ ਰਮੇਸ਼ ਸਿੰਘਵਲੋਂ ਹੁਕਮਨਾਮਾ ਲਿਆ ਗਿਆ। ਸੁਸਾਇਟੀ ਦੀ ਰੀਤ ਮੁਤਾਬਕ ਗ੍ਰਹਿ ਵਾਸੀ ਅਵਤਾਰ ਸਿੰਘ ਗ੍ਰਹਿ ਨਿਵਾਸੀ ਨੂੰ ”ਕੇਸ ਗੁਰੂ ਦੀ ਮੋਹਰ” ਦਾ ਸਨਮਾਨ ਚਿੰਨ੍ਹ ਮੈਂਬਰਾਂ ਵਲੋਂ ਦਿੱਤਾ ਗਿਆ।