Friday, May 17, 2024

ਟ੍ਰੈਫਿਕ ਨਿਯਮਾਂ ਤੇ ਮੋਟਰ ਵਹੀਕਲ ਐਕਟ ਬਾਰੇ ਬੱਚਿਆਂ ਨੂੰ ਕੀਤਾ ਜਾਗਰੂਕ

PPN2711201807ਅੰਮ੍ਰਿਤਸਰ, 27 ਨਵਬਰ (ਪੰਜਾਬ ਪੋਸਟ  ਪ੍ਰੀਤਮ ਸਿੰਘ) – ਕਮਿਸ਼ਨਰ ਪੁਲਿਸ ਐਸ.ਐਸ.ਸ੍ਰੀਵਾਸਤਵ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਸਪੈਸ਼ਲ ਮੁਹਿੰਮ ਤਹਿਤ ਅੱਜ ਟ੍ਰੈਫਿਕ ਪੁਲਿਸ ਅਤੇ ਸਾਂਝ ਕੇਂਦਰ ਈਸਟ ਵਲੋ ਮਾਡਰਨ ਵੇਅਜ ਮਾਡਲ ਸਕੂਲ ਤਿਲਕ ਨਗਰ ਵਿਖੇ ਇੱਕ ਬਹੁ ਮੰਤਵੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਸੈਮੀਨਾਰ ਵਿੱਚ ਇੰਸ: ਅਮੋਲਕ ਸਿੰਘ ਇੰਚਾਰਜ ਟ੍ਰੈਫਿਕ ਜੋਨ 01, ਸਬ-ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ, ਏ.ਐਸ.ਆਈ ਕੰਵਲਜੀਤ ਸਿੰਘ, ਐਚ.ਸੀ ਸਲਵੰਤ ਸਿੰਘ, ਏ.ਐਸ.ਆਈ ਪ੍ਰਵੀਨ ਕੁਮਾਰ ਸਾਂਝ ਕੇਂਦਰ ਥਾਣਾ ਰਾਮਬਾਗ ਨੇ ਸ਼ਿਰਕਤ ਕੀਤੀ ਇੰਸ: ਅਮੋਲਕ ਸਿੰਘ ਨੇ ਬੱਚਿਆ ਨੂੰ ਟ੍ਰੈਫਿਕ ਨਿਯਮਾਂ ਅਤੇ ਮੋਟਰ ਵਹੀਕਲ ਐਕਟ ਬਾਰੇ ਸਬ-ਇੰਸ ਪਰਮਜੀਤ ਸਿੰਘ ਨੇ ਬੱਚਿਆਂ ਨੂੰ ਐਕਸੀਡੈਂਟਾਂ ਤੋਂ ਕਿਵੇਂ ਬਚਣਾ ਹੈ ਬਾਰੇ ਜਾਗਰੂਕ ਕੀਤਾ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਬੱਚਿਆ ਨੂੰ ਸਾਂਝ ਕੇਂਦਰ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਥੇ ਦਿੱਤੀਆ ਜਾ ਰਹੀਆਂ ਸੇਵਾਵਾਂ ਬਾਰੇ ਦੱਸਿਆ।ਇਸ ਤੋ ਇਲਾਵਾ ਬੱਚਿਆਂ ਨੂੰ ਨਸ਼ਿਆਂ, ਵਾਤਾਵਰਣ, ਬਿਜਲੀ ਪਾਣੀ ਬਚਾਉਣ ਬਾਰੇ, ਔਰਤਾ ਦੀ ਸੁਰੱਖਿਆ ਸਬੰਧੀ ਸ਼ਕਤੀ ਐਪ ਬਾਰੇ ਦੱਸਿਆ ਗਿਆ।ਆਖੀਰ ਵਿੱਚ ਬੱਚਿਆਂ ਨੂੰ ਕੁੱਝ ਸਵਾਲ ਪੁੱਛੇ ਗਏ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆ ਵਲੋਂ ਕੀਤੇ ਗਏ ਸੁਆਲਾਂ ਦੇ ਜਵਾਬ ਦਿੱਤੇ ਗਏ।ਪ੍ਰਿੰਸੀਪਲ ਇੰਦਰ ਮੋਹਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਪਣੇ ਵਡਮੁੱਲੇ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ।ਆਖੀਰ ਵਿੱਚ ਬੱਚਿਆ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply