Friday, May 17, 2024

ਮਿਸ਼ਨ ਤਦਰੁਸਤ ਪਜਾਬ ਤਹਿਤ ਮਨਾਇਆ ਗਿਆ ਨੈਸ਼ਨਲ ਮਿਲਕ ਡੇਅ

PPN2711201808ਅੰਮ੍ਰਿਤਸਰ, 27 ਨਵਬਰ (ਪੰਜਾਬ ਪੋਸਟ ਪ੍ਰੀਤਮ ਸਿੰਘ) – ਪਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤਦਰੁਸਤ ਪਜਾਬ ਤਹਿਤ ਅੱਜ ਨੈਸ਼ਨਲ ਮਿਲਕ ਡੇਅ 2018 ਕਰਾਉਣ ਦੀ ਕੜ੍ਹੀ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਾਰੰਗੜ੍ਹਾ ਬਲਾਕ ਚੁਗਾਵਾਂ ਵਿਖੇ ਪਸ਼ੂ ਪਾਲਣ ਵਿਭਾਗ ਅਤੇ ਨੈਸ਼ਲੇ ਇੰਡੀਆਂ ਲਿਮਟਿਡ ਦੇ ਸਹਿਯੋਗ ਨਾਲ ਇੱਕ ਸਮਾਰੋਹ ਦਾ ਅਯੋਜਨ ਕੀਤਾ ਗਿਆ ।
ਇਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਾ: ਪਵਨ ਕੁਮਾਰ ਮਲਹੋਤਰਾ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਨੇ ਕਿਹਾ ਕਿ ਇਹ ਨੈਸ਼ਨਲ ਮਿਲਕ ਡੇਅ ਹਰ ਸਾਲ ਡਾ: ਵਰਗੀਸ ਕੁਰੀਅਨ ਦੇ ਜਨਮ ਦਿਨ 26 ਨਵੰਬਰ ਨੂੰ ਮਨਾਇਆ ਜਾਂਦਾ ਹੈ, ਜੋ ਕਿ ਭਾਰਤ ਵਿੱਚ ਡੇਅਰੀ ਸੈਕਟਰ ਵਿੱਚ ਕੋਆਪਰੇਟਿਵ ਮੂਵਮੈਂਟ ਅਤੇ ਅਪਰੇਸ਼ਨ ਫਲੱਡ ਲਾਂਚ ਕਰਨ ਦੇ ਮੋਹਰੀ ਸਨ।ਡਾ: ਮਲਹੋਤਰਾ ਨੇ ਦੱਸਿਆ ਕਿ ਪੰਜਾਬ ਦੇ ਪਸ਼ੂ ਪਾਲਕਾਂ ਦੀ ਮਿਹਨਤ ਸਦਕਾ ਪੰਜਾਬ ਰਾਸ਼ਟਰੀ ਦੁੱਧ ਪੈਦਾਵਾਰ ਵਿੱਚ 7% ਹਿੱਸਾ ਪਾ ਰਿਹਾ ਹੈ।ਉਹਨਾਂ ਵਲੋਂ ਪੰਜਾਬ ਸਰਕਾਰ ਵਲੋਂ ਤੰਦਰੁਸਤ ਮਿਸ਼ਨ ਅਧੀਨ ਦੁੱਧ ਉਤਪਾਦਕਾਂ ਨੂੰ ਮਿਲਾਵਟ, ਬਿਮਾਰੀਆਂ ਅਤੇ ਜ਼ਹਿਰੀਲੀ ਦਵਾਈ ਤੋਂ ਰਹਿਤ ਸਾਫ ਸੁਥਰੇ ਦੁੱਧ ਦੀ ਪੈਦਾਵਾਰ ਕਰਨ ਲਈ ਕੀਤਾ ਗਿਆ ਅਤੇ ਕਿਸਾਨਾਂ ਨੂੰ ਡੇਅਰੀ ਦੇ ਧੰਦੇ ਨੂੰ ਯੋਜਨਾ ਬੱਧ ਤਰੀਕੇ ਨਾਲ ਅਪਨਾ ਕੇ ਵੱਧ ਤੋਂ ਵੱਧ ਮੁਨਾਫਾ ਲੈਣ ਲਈ ਉਤਸਾਹਿਤ ਕੀਤਾ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply