ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗਜ਼ਟਿਡ ਐਜੂਕੇਸ਼ਨਲ ਸਕੂਲ ਸਟਾਫ ਐਸੋਸੀਏਸ਼ਨ `ਗੈਸਾ` ਦੀ ਚੋਣ ਕਰਨ ਲਈ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਸਰਕਾਰੀ ਸਕੂਲਾਂ ਦੇ ਪਿ੍ਰੰਸੀਪਲਾਂ ਦੀ ਮੀਟਿੰਗ ਸ.ਕੰ.ਸ.ਸ.ਸਕੂਲ ਮਹਾਂ ਸਿੰਘ ਗੇਟ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ਦੌਰਾਨ ਸਰਬਸਮੰਤੀ ਨਾਲ ਗਰੀਸ਼ ਪ੍ਰਿੰਸੀਪਲ ਬਡਾਲਾ ਨੂੰ ਸਰਪ੍ਰਸਤ, ਦੀਪਿੰਦਰਪਾਲ ਸਿੰਘ ਖਹਿਰਾ ਪ੍ਰਿੰਸੀਪਲ ਜਬੋਵਾਲ ਨੂੰ ਪ੍ਰਧਾਨ, ਸਤੀਸ਼ ਕੁਮਾਰ ਪ੍ਰਿੰਸੀਪਲ ਸੈਂਸਰਾ ਨੂੰ ਜਨਰਲ ਸਕੱਤਰ, ਸ੍ਰੀਮਤੀ ਮਨਦੀਪ ਕੌਰ ਪ੍ਰਿੰਸੀਪਲ ਮਾਲ ਰੋਡ ਨੂੰ ਸੀਨੀਅਰ ਉਪ ਪ੍ਰਧਾਨ, ਅਵਤਾਰ ਸਿੰਘ ਪ੍ਰਿੰਸੀਪਲ ਚੱਬਾ ਨੂੰ ਉਪ ਪ੍ਰਧਾਨ, ਰਾਜੇਸ਼ ਖੰਨਾ ਪ੍ਰਿੰਸੀਪਲ ਮੁਰਾਦਪੁਰਾ ਨੂੰ ਸਕੱਤਰ, ਸ੍ਰੀਮਤੀ ਮੋਨਿਕਾ ਪ੍ਰਿੰਸੀਪਲ ਕੋਟ ਬਾਬਾ ਦੀਪ ਸਿੰਘ ਨੂੰ ਕੈਸ਼ੀਅਰ, ਹਰਪ੍ਰੀਤਪਾਲ ਸਿੰਘ ਪ੍ਰਿੰਸੀਪਲ ਅਕਾਲਗ੍ਹੜ ਢਪਈਆਂ ਨੂੰ ਪ੍ਰੈਸ ਸਕੱਤਰ, ਬਲਰਾਜ ਸਿੰਘ ਢਿਲੋਂ ਪ੍ਰਿੰਸੀਪਲ ਲੋਪੋਕੇ ਤਹਿਸੀਲ ਪ੍ਰਧਾਨ ਅਜਨਾਲਾ, ਹਰਪ੍ਰੀਤਪਾਲ ਸਿੰਘ ਤਹਿਸੀਲ ਪ੍ਰਧਾਨ ਅੰਮ੍ਰਿਤਸਰ-1, ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਛੇਹਰਟਾ ਤਹਿਸੀਲ ਪ੍ਰਧਾਨ ਅੰਮ੍ਰਿਤਸਰ-2 ਅਤੇ ਦਵਿੰਦਰ ਸਿੰਘ ਪ੍ਰਿੰਸੀਪਲ ਮੁੱਛਲ ਨੂੰ ਤਹਿਸੀਲ ਪ੍ਰਧਾਨ ਬਾਬਾ ਬਕਾਲਾ ਚੁਣਿਆ ਗਿਆ।ਇਸ ਤੋਂ ਇਲਾਵਾ ਕੰਵਲਜੀਤ ਸਿੰਘ ਪ੍ਰਿੰਸੀਪਲ ਜੇਠੂਵਾਲ, ਸ੍ਰੀਮਤੀ ਨਵਦੀਪ ਕੌਰ ਪ੍ਰਿੰਸੀਪਲ ਕਿਆਮਪੁਰਾ, ਸ੍ਰੀਮਤੀ ਰੁਪਿੰਦਰ ਰੰਧਾਵਾ ਪ੍ਰਿੰਸੀਪਲ ਵਛੋਆ, ਕੰਵਲਜੀਤ ਸਿੰਘ ਧੰਜੂ ਪ੍ਰਿੰਸੀਪਲ ਟਾਹਲੀ ਸਾਹਿਬ ਅਤੇ ਨਵਿੰਦਰ ਸਿੰਘ ਪ੍ਰਿੰਸੀਪਲ ਜਸਤਰਵਾਲ ਹੋਰ ਕਾਰਜਕਾਰੀ ਤੇ ਪ੍ਰਤੀਨਿਧੀ ਮੈਂਬਰ ਬਣਾਏ ਗਏ।
ਇਸ ਸਮੇਂ `ਗੈਸਾ` ਨੂੰ ਪੇਸ਼ ਆ ਰਹੀਆਂ ਵੱਖ ਵੱਖ ਸਮੱਸਿਆਵਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। `ਗੈਸਾ` ਦੇ ਪ੍ਰਧਾਨ ਦੀਪਿੰਦਰਪਾਲ ਸਿੰਘ ਖਹਿਰਾ ਨੇ ਯਕੀਨ ਦੁਆਇਆ ਕਿ ਸਮੱਸਿਆਵਾਂ ਦੇ ਹਲ ਲਈ ਸਭ ਨੂੰ ਨਾਲ ਲੈ ਚੱਲਣਗੇ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …