Sunday, September 8, 2024

ਪੰਜਾਬ ਦੇ ਸਕੂਲਾਂ ਵਿਚ ਸਿਖਿਆ ਨੀਤੀ 2003 ਲਾਗੂ ਕੀਤੀ ਜਾਵੇ-ਹਰਮਿੰਦਰ ਸਿੰਘ ਉਪਲ

PPN07091406
ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਸਰਕਾਰੀ ਸਕੂਲਾਂ ਵਿਚ ਸਟਾਫ ਦੀ ਘਾਟ ਵੱਲ ਸਰਕਾਰ ਦਾ ਧਿਆਨ ਹੀ  ਨਹੀ ਹੈ । ਇੱਕ ਸਕੂਲ ਜਿਸ ਵਿਚ ਕੋਈ ਪੱਕਾ ਮੁਖੀ ਨਹੀ ਹੈ ਸਕੂਲੀ ਪ੍ਰਬੰਧ ਡਗਮਗਾ ਜਾਵੇਗਾ ।ਇਹਨਾ ਸਬਦਾ ਦਾ ਪ੍ਰਗਟਾਵਾ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਉਪਲ ਨੇ ਆਪਣੈ ਵਿਚਾਰਾਂ ਵਿਚ ਕੀਤਾ ਹੈ ਉਹਨਾ ਦੱਸਿਆਂ ਹਜਾਰਾਂ ਹੀ ਅਸਾਮੀਆਂ ਸਕੂਲਾਂ ਵਿਚ ਮੁਖ ਅਧਿਆਪਕਾਂ ਤੇ ਪ੍ਰਿੰਸੀਪਲਾਂ ਤੇ ਲੈਕਚਰਾਰਾਂ ਅਸਾਮੀਆਂ  ਖਾਲੀ ਹਨ, ਪਰ ਸਰਕਾਰ ਦਾ ਮੁਖੀਆਂ ਦੀਆਂ ਅਸਾਮੀਆਂ ਭਰਨ ਵੱਲ ਧਿਆਨ ਹੀ ਨਹੀ ਹੈ 20 ਤੋ 25 ਸਾਲ ਦੀ ਸੇਵਾ ਨਿਭਾ ਚੁੱਕਾ ਮਾਸਟਰ ਕੇਡਰ ਮੁਖ ਅਧਿਆਪਕਾਂ ਦੀਆਂ ਤਰੱਕੀਆਂ ਦੀ ਆਸ  ਲਗਾਈ ਬੈਠਾ ਹੈ ੇ ਮੁਖ ਅਧਿਆਪਕਾਂ ਦੀ ਤਰੱਕੀ ਦੀ ਆਸ ਲਗਾਈ ਬੈਠੇ ਅਧਿਆਪਕ ਨਿਰਾਸਾ ਦੇ ਦੌਰ ਵਿਚੋ ਗੁਜਰ ਰਹੇ ਹਨ ਦੂਜੈ ਪਾਸੇ ਸਰਕਾਰ ਸਿਖਿਆ ਨੀਤੀ 2003 ਵਿਚ ਵੀ ਸਰਕਾਰ ਸੰਜੀਦਾ ਨਹੀ ਲੱਗਦੀ ਵੱਖਰੇ ਪ੍ਰਬੰਧ ਕਰਕੇ ਨੋਵੀ ਤੋ ਬਾਰਵੀ ਦਾ ਸਾਰਾ ਪ੍ਰਬੰਧ ਲੈਕਚਰਾਰ ਵਰਗ ਨੂੱ ਸੌਪਣ ਬਾਰੇ ਸਿਖਿਆ ਨੀਤੀ 2003 ਵਿਚ ਸਪਸਟ ਲਿਖਿਆ ਹੈ।ਜਿਸ ਨਾਲ ਹਜਾਰਾਂ ਹੀ ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਤਰੱਕੀ ਮਿਲੇਗੀ, ਪਰ ਇਸ ਬਾਰੇ  ਕਈ ਵਾਰ ਸਿਖਿਆ ਮੰਤਰੀ ਤੇ  ਵਿਭਾਗੀ ਅਫਸਰਾਂ ਨਾਂਲ ਯੂਨੀਅਨ ਦੀਆਂ ਮੀਟਿੰਗਾਂ ਦੌਰਾਨ ਗੱਲ ਮੰਨੀ ਗਈ ਕਿ ਇਸ ਸਿਖਿਆ ਸੁਧਾਰੂ ਨੀਤੀ ਤੇ ਵਿਦਿਆਰਥੀ ਨੀਤੀ ਨੂੰz ਲਾਗੂ ਕਰ ਦਿਤਾ ਜਾਵੇਗਾ ਪਰ ਅਜੇ ਤਕ ਇਸ ਸਿਖਿਆ ਨੀਤੀ ਨੂੰ ਲਾਗੂ ਕਰਨ ਵਿਚ ਕੋਈ ਅਮਲ ਨਹੀ ਹੋਇਆ । ਦੂਜੇ ਪਾਸੇ ਸਰਕਾਰ ਅਧਿਆਪਕਾਂ ਦਾ ਯੌਗਤਾ ਟੈਸਟ ਲਈ ਜਾ ਰਹੀ ਹੈ ਪਰ ਟੈਟ ਪਾਸ ਅਧਿਆਪਕਾਂ ਨੂੰ ਨੌਕਰੀਆਂ ਨਹੀ ਦੇ ਰਹੀ , ਟੈਟ ਪਾਸ ਕਰਨ ਵਾਲੇ ਕਈ ਅਧਿਆਪਕ ਉਵਰਏਜ ਹੋ ਰਹੇ ਹਨ, ਇਹਨਾ ਅਧਿਆਪਕਾਂ ਨੂੰ ਵੀ ਪਹਿਲ ਦੇ ਅਧਾਰ ਤੇ ਰੋਜਗਾਰ ਦੇਣਾਂ ਚਾਹੀਦਾ ਹੈ। ਮਾਸਟਰ ਕੇਡਰ ਦੇ ਆਗੂਆਂ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ,ਸੂਬਾ ਉਪ ਪ੍ਰਧਾਂਨ ਬਲਦੇਵ ਸਿੰਘ ਬੁਟਰ ਜਨਰਲ ਸਕੱਤਰ ਵਸਿੰਗਟਨ ਸਿੰਘ ,ਹਰਮਿੰਦਰ ਸਿੰਘ ਮੀਤ ਪ੍ਰਧਾਨ, ਜਗਤਾਰ ਸਿਘ ਈਲਵਾਲ, ਸੁਨੀਤਾ ਸਿੰਘ,ਸਮਸੇਰ ਸਿੰਘ ਕਾਹਲੋ ,ਗੁਰਮੀਤ ਸਿੰਘ ਪਾਰੋਵਾਲ, ਰਜਿੰਦਰ ਸਰਮਾ, ਪ੍ਰੇਮਪਾਲ ਸਿਘ ਢਿਲੋ, ਵਿਨੋਧ ਕੁਮਾਰ,ਨਿਰਮਲ ਸਿਘ ਰਿਆੜ, ਖੁਸਵੰਤ ਸਿੰਘ, ਸੁਖਰਾਜ ਸਿੰਘ ਕਾਹਲੋ, ਕਰਮਚੰਦ, ਜਗਦੀਪ ਸਿਘ, ਕੁਲਵਿੰਦਰ ਸਿੰਘ ਸਿਧੂ, ਕੇਵਲ ਸਿੰਘ, ਜਸਪਾਲ ਸਿਘ ਕਾਦੀਆਂ, ਨਰਿੰਦਰ ਸਿੰਘ ਚੀਮਾਂ, ਕੁਲਵਿੰਦਰ ਘੁੰਮਣ ਨੇ ਸਰਕਾਰ ਤੋ ਮੰਗ ਕੀਤੀ ਹੈ ਸਿਖਿਆ ਨੀਤੀ 2003 ਤੁੁਰੰਤ ਲਾਗੂ ਕੀਤਾ, ਮੁੱਖ ਅਧਿਆਪਕਾਂ ਦੀ ਡੀ ਪੀ ਸੀ ਕਰਕੇ ਤਰੱਕਆਂ ਜਲਦ ਕੀਤੀਆਂ ਜਾਣ।ਤੇ ਪੰਜਾਬ ਭਰ ਦੇ ਸਕੂਲਾਂ ਵਿਚ ਸਿਖਿਆ ਨੀਤੀ 2003 ਨੂੰ ਵਿਦਿਆਰਥੀ ਹਿੱਤਾਂ ਵਾਸਤੇ ਲਾਗੂ ਕੀਤਾ ਜਾਵੇ ਤਾਂ ਜੋ ਸਿਖਿਆ ਦਾ ਵਿਕਾਸ ਹੋ ਸਕੇ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply