Monday, December 23, 2024

ਸੁੱਚਾ ਸਿੰਘ ਛੋਟੇ ਪੁਰ ਦੀ ‘ਚ ਰੰਗ ਬਦਲੇਗਾ ਆਮ ਆਦਮੀ ਪਾਰਟੀ ਦਾ- ਸੁਰਜੀਤ ਕੰਗ

ਕਾਮਰੇਡ ਸੁਖਦੇਵ ਸਿੰਘ ‘ਤੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਘੁੱਕਰ ਪਹਿਲਵਾਨ 300 ਤੋ ਵੱਧ ਪ੍ਰੀਵਾਰਾਂ ਸਮੇਤ ‘ਆਪ’ ਵਿੱਚ ਸ਼ਾਮਲ

PPN07091423

ਰਈਆ/ਤਰਸਿੱਕਾ, 7 ਸਤੰਬਰ (ਬਲਵਿੰਦਰ ਸੰਧੂ/ਕੰਵਲ ਜੋਧਾਨਗਰੀ) – ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਦਮ ਸ੍ਰੀ ਡਾਕਟਰ ਦਲਜੀਤ ਸਿੰਘ ਚੇਅਰਮੈਨ ਡਿਸਿਪਨ ਕਮੇਟੀ, ਜਿਲ੍ਹਾ ਇੰਚਾਰਜ ਹਰਿੰਦਰ ਸਿੰਘ, ਨਰਿੰਦਰ ਸਿੰਘ ਵਾਲੀਆ, ਸਰਬਜੀਤ ਸਿੰਘ ਗੁਮਟਾਲਾ, ਰਜੇਸ਼ ਵਰਮਾਂ, ਰਾਕੇਸ਼ ਸਰਮਾਂ, ਰਵਿੰਦਰ ਸੁਲਤਾਨਵਿੰਡ, ਸਤਪਾਲ ਸਿੰਘ ਸੋਖੀ, ਉਚੇਚੇ ਤੌਰ ਤੇ ਸਾਮਲ ਹੋਏ ਅਤੇ ਆਏ ਹੋਏ ਵੱਖ ਵੱਖ ਪਿੰਡਾਂ ਦੇ ਨੁਮਾਇਦਿਆਂ ਨੂੰ ਪਾਰਟੀ ਦੇ ਮਿਸ਼ਨ ਵਿਸਥਾਰ ਸਬੰਧੀ ਜਾਣਕਾਰੀ ਦਿੱਤੀ ਅਤੇ ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇ ਵਿੱਚ ਪਾਰਟੀ ਦੇ ਵਲੰਟੀਅਰਾਂ ਵੱਲੋ ਵਧੀਆਂ ਢੰਗ ਨਾਲ ਬੂਥ ਲੈਵਲ ਦੀਆਂ ਕਮੇਟੀਆਂ ਤਿਆਰ ਕੀਤੀਆਂ ਜਾਣਗੀਆਂ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਤਿੱਖੇ ਸੰਘਰਸ਼ ਵਿੱਢੇ ਜਾਣਗੇ।ਇਸ ਮੌਕੇ ਪਿੰਡ ਵਡਾਲਾ ਕਲਾਂ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਕਾਮਰੇਡ ਜੋ ਕਿ ਸੀ.ਪੀ.ਐਮ. ਪੰਜਾਬ ਛੱਡ ਕੇ ਆਮ ਆਦਮੀ ਪਾਰਟੀ ਵਿੱਚ 150 ਪ੍ਰੀਵਾਰ ਸਮੇਤ ਸਾਮਲ ਹੋਏ ਅਤੇ ਕੱਬਡੀ ਇੰਟਰਨੈਸ਼ਨਲ ਪਲੇਅਰ ਸਰਬਦੀਪ ਸਿੰਘ ਘੁੱਕਰ ਪਹਿਲਵਾਨ ਫੱਤੂਵਾਲ ਤੋ ਆਪਣੇ ਨਾਲ ਹਜਾਰਾਂ ਵਰਕਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ। ਕਾਮਰੇਡ ਸੁਖਦੇਵ ਸਿੰਘ ਅਤੇ ਸਰਬਦੀਪ ਸਿੰਘ ਘੁੱਕਰ ਪਹਿਲਵਾਨ ਨੇ ਪਾਰਟੀ ਦੇ ਆਗੂਆਂ ਨੂੰ  ਯਕੀਨ ਦਵਾਇਆ ਕਿ ਆਉਣ ਵਾਲੇ ਸਮੇ ਵਿੱਚ ਬਹੁਤ ਵੱਡੀ ਲਾਮਬੰਦੀ ਕਰਕੇ ਮਿਸ਼ਨ ਵਿਸਥਾਰ ਨੂੰ ਮਜਬੂਤੀ ਦੇਣਗੇ ਅਤੇ ਪਾਰਟੀ ਦੇ ਹਰ ਸੰਘਰਸ਼ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਗੇ ।ਇਸ ਮੌਕੇ ਦਲਬੀਰ ਸਿੰਘ ਟੌਗ, ਮੁਖਬੈਨ ਸਿੰਘ ਜੋਧਾਨਗਰੀ, ਰਵਿੰਦਰਪਾਲ ਸਿੰਘ ਭੱਟੀ, ਕੰਵਲਜੀਤ ਸਿੰਘ ਬੁਢਾਥੇਹ, ਪ੍ਰਗਟ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ ਸੇਰੋ ਬਾਘਾ, ਸੁੱਖਾ ਸਿੰਘ, ਹਰਜੀਤ ਸਿੰਘ ਪੱਡੇ, ਜਸਵਿੰਦਰ ਸਿੰਘ, ਅਵਤਾਰ ਸਿੰਘ ਖਿਲਚੀਆਂ, ਪਿਆਰਾ ਸਿੰਘ ਤਿੰਮੋਵਾਲ, ਬਿਕਰਮਜੀਤ ਸਿੰਘ ਟੌਗ, ਬਲਦੇਵ ਸਿੰਘ ਪੰਨੂੰ, ਬਲਜੀਤ ਸਿੰਘ ਸ਼ਾਂਨ, ਸੁਮਿੱਤ ਸਿੰਘ, ਅਨਿਲ ਸਰਮਾਂ, ਬੌਬੀ, ਦੀਪਕ ਅਰੋੜਾ ਆਦਿ ਹਾਜਰ ਸ਼ਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply