Friday, July 4, 2025
Breaking News

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਗੁਰੂ ਵੰਦਨ ਬਾਲ ਸੁਆਗਤ ਪ੍ਰੋਗਰਾਮ ਦਾ ਆਯੋਜਨ

PPN08091404

ਫਾਜਿਲਕਾ, 8 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਭਾਰਤ ਵਿਕਾਸ ਪਰਿਸ਼ਦ ਫਾਜਿਲਕਾ ਨੇ ਦਸ਼ਮੇਸ਼ ਪਬਲਿਕ ਸਕੂਲ ਕਰਨੀਖੇੜਾ ਵਿੱਚ ਗੁਰੂ ਵੰਦਨ ਬਾਲ ਸੁਆਗਤ ਪ੍ਰੋਗਰਾਮ ਕਰਵਾਇਆ।ਅਧਿਆਪਕ ਦਿਨ ਮੌਕੇ ਅਧਿਆਪਕ ਦੀ ਪੂਜਾ ਦੇ ਨਾਲ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਣਾ ਭਾਰਤ ਵਿਕਾਸ ਪਰਿਸ਼ਦ ਦੀ ਪਰੰਪਰਾ ਹੈ, ਕਿਉਂਕਿ ਇਹ ਹੋਣਹਾਰ ਵਿਦਿਆਰਥੀ ਹੀ ਅਧਿਆਪਕ ਦੇ ਗੁਣਾਂ ਦੇ ਪ੍ਰਸਾਰ ਵਿੱਚ ਸਹਾਇਤਾ ਕਰਦੇ ਹਨ ਇਹ ਉਦਗਾਰ ਸ਼੍ਰੀ ਟੇਕ ਚੰਦ ਧੂੜੀਆ ਪ੍ਰਾਂਤਕ ਉਪ-ਪ੍ਰਧਾਨ ਪੰਜਾਬ (ਦੱਖਣ) ਨੇ ਪ੍ਰਗਟ ਕੀਤੇ।ਇਸ ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਮਾਂ ਦੇ ਚਿੱਤਰ ਦੇ ਅੱਗੇ ਦੀਪ ਜਲਾ ਕੇ ਕੀਤੀ ਗਈ।ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਅਤੇ ਦੇਸਭਗਤੀ ਦੇ ਗੀਤ ਪੇਸ਼ ਕੀਤੇ ।ਸਾਰੇ ਵਿਦਿਆਰਥੀਆਂ ਨੇ ਆਪਣੇ ਅਧਿਆਕਾਂ ਤੋਂ ਅਸ਼ੀਰਵਾਦ ਲਿਆ ਅਤੇ ਉਪਹਾਰ ਵੀ ਦਿੱਤੇ।ਇਸ ਮੌਕੇ ਉੱਤੇ ਆਪਣੀ ਜਮਾਤ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਅਤੇ ਵਧੀਆ ਕੰਮ ਕਰਨ ਵਾਲੇ 4 ਅਧਿਆਪਕਾਂ ਰੋਬਿਨਾ, ਜੋਤੀ, ਪੂਜਾ ਅਤੇ ਨਿਰਮਲਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉੱਤੇ ਟੇਕ ਚੰਦ ਧੂੜੀਆ, ਵਿਜੈ ਗੁਗਲਾਨੀ, ਦਰਸ਼ਨ ਸਿੰਘ ਤਨੇਜਾ, ਅਸ਼ੋਕ ਜੱਗਾ, ਪ੍ਰਿੰਸੀਪਲ ਸੁਦੇਸ਼ ਜੱਗਾ ਅਤੇ ਦਸ਼ਮੇਸ਼ ਪਬਲਿਕ ਸਕੂਲ ਕਰਨੀਖੇੜਾ ਦਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply