ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰੀ ਵਲੋਂ ਸ਼ੁਰੂ ਕੀਤੇ ਫਲੈਗਸ਼ਿਪ ਪ੍ਰੋਗਰਾਮ ਮਿਸ਼ਨ ਤੰਦਰੁਸਤ ਪੰਜਾਬ ਦੇ ਅਧੀਨ ਕਮਿਸ਼ਨਰ ਫੂਡ ਅਤੇ ਡਰੱਗਜ਼ ਐਡਮਿਨਸਟਰੀਸ਼ਨ ਪੰਜਾਬ ਕਾਹਨ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਫ.ਐਸ.ਐਸ.ਏ.ਆਈ ਨਿਊ ਦਿੱਲੀ ਦੀ ਸਹਿਮਤੀ ਦੇ ਨਾਲ ਜੋ ਤਿੰਨ ਕਲੀਨ ਸਟਰੀਟ ਫੂਡ ਹੱਬਜ਼ ਅੰਮਿ੍ਰਤਸਰ ਸ਼ਹਿਰ ਵਿੱਚ ਸ਼ੁਰੂ ਕੀਤੀਆਂ ਜਾਣੀਆਂ ਹਨ, ਉਸੇ ਕੜੀ ਦੇ ਤਹਿਤ ਅੱਜ ਸਾਰੇ ਸਟੇਕ ਹੋਲਡਰਜ਼ ਜਿਨ੍ਹਾਂ ਵਿੱਚ ਐਫ.ਐਸ.ਐਸ.ਆਈ ਨਾਲ ਇੰਪੈਨਲਡ ਫੋਸਟੈਕ ਟ੍ਰੇਨਿੰਗ ਪਾਰਟਨਰ ਫਸੈਟੋ ਵਲੋਂ ਚੇਅਰਮੈਨ ਰਾਜਬੀਰ ਸਿੰਘ ਦਿਉਲ, ਐਫ.ਐਸ.ਐਸ.ਏ.ਆਈ ਦੇ ਸੰਯੁਕਤ ਡਾਇਰੈਕਟਰ ਅਸ਼ੋਕ ਮਿਸ਼ਰਾ, ਪ੍ਰੀ ਆਡੀਟਿੰਗ ਕੰਪਨੀ ਡੀ.ਐਨ.ਵੀ.ਜੀ.ਐਲ ਦੇ ਨੁਮਾਇੰਦੇ ਪਰਾਗ ਸ੍ਰੀਵਾਸਤਵ, ਫਡਿੰਗ ਪਾਰਟਨਰ ਸ੍ਰੀਮਤੀ ਰਮਿਤਾ ਮਹਿਤਾ ਦਿਉਲ ਅਤੇ ਜਿਲ੍ਹਾ ਸਹਿਤ ਅਫ਼ਸਰ-ਕਮ-ਡੈਜੀਗਨੇਟਿਡ ਅਫ਼ਸਰ ਫੂਡ ਸੇਫ਼ਟੀ ਅੰਮ੍ਰਿਤਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਅਤੇ ਸਮੁੱਚੀ ਫੂਡ ਸੇਫਟੀ ਟੀਮ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਹੈਰੀਟੇਜ਼ ਕੋਰੀਡੋਰ ਜਿਥੇ ਇੱਕ ਕਲੀਨ ਸਟਰੀਟ ਫੂਡ ਹੱਬ ਬਣਾਈ ਜਾ ਰਹੀ ਹੈ ਦਾ ਦੌਰਾ ਕੀਤਾ ਅਤੇ ਮੌਕੇ ਤੇ ਵੱਖ-ਵੱਖ ਫੂਡ ਬਿਜਨਸ ਅਪ੍ਰੇਟਰਾਂ ਦੀ ਪ੍ਰੀ ਆਡਿਟ ਰਿਪੋਰਟ ਤਿਆਰ ਕੀਤੀ।ਜਿਸ ਉਪਰ ਅਗਲੇ ਕੁੱਝ ਹਫ਼ਤਿਆਂ ਦੌਰਾਨ ਪਾਈਆਂ ਗਈਆਂ ਖਾਮੀਆਂ `ਤੇ ਕੰਮ ਕਰਵਾਇਆ ਜਾਵੇਗਾ ਤਾਂ ਜੋ ਪੰਜਾਬ ਦਾ ਪਹਿਲਾ ਕਲੀਨ ਸਟਰੀਟ ਫੂਡ ਹੱਬ ਨੂੰ 13 ਅਪ੍ਰੈਲ 2019 ਵਿਸਾਖੀ ਦੇ ਮੌਕੇ ਮਾਨਤਾ ਦਿੱਤੀ ਜਾ ਸਕੇ।
ਜਿਲ੍ਹਾ ਸਿਹਤ ਅਫ਼ਸਰ-ਕਮ-ਡੈਜੀਗਨੇਟਿਡ ਅਫ਼ਸਰ ਫੂਡ ਸੇਫਟੀ ਨੇ ਦੱਸਿਆ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਜਿਲ੍ਹੇ ਦੇ ਸਮੁੱਚੇ ਫੂਡ ਬਿਜ਼ਨਸ ਅਪ੍ਰੇਟਰਾਂ ਨੂੰ ਉਪਰੋਕਤ ਦਰਸਾਈ ਗਈ ਕੰਪਨੀ ਫਸੈਟੋ ਵਲੋਂ ਫੂਡ ਤਿਆਰ ਕਰਨ ਤੋਂ ਲੈ ਕੇ ਵੇਚਣ ਤੱਕ ਦੀ ਟ੍ਰੇਨਿੰਗ ਕਰਵਾਈ ਜਾਵੇਗੀ ਤਾਂ ਜੋ ਜਿਲ੍ਹੇ ਦੇ ਵਿੱਚ ਖਾਦ ਪਦਾਰਥਾਂ ਦੀ ਗੁਣਵਤਾ ਨੂੰ ਵਧਾਇਆ ਜਾ ਸਕੇ ਅਤੇ ਜੋ ਆਮ ਲੋਕ ਮਿਲਵਵਟਖੋਰੀ ਦੇ ਮਾਰੂ ਪ੍ਰਭਾਵਾਂ ਕਰਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਉਨਾਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਈ ਜਾ ਸਕੇ।ਇਸ ਉਪਰੰਤ ਅੰਮਿ੍ਰਤਸਰ ਜਿਲ੍ਹੇ ਦੇ ਸਾਰੇ ਫੂਡ ਬਿਜਨਸ ਅਪ੍ਰੇਟਰਾਂ ਨੂੰ ਫੂਡ ਹਾਇਜਨ ਰੇਟਿੰਗ ਦਿੱਤੀ ਜਾਵੇਗੀ।ਜਿਸ ਦੇ ਸਬੰਧ ਵਿੱਚ ਉਨਾਂ ਨੂੰ ਐਫ.ਐਸ.ਐਸ.ਏ.ਆਈ ਵਲੋਂ ਫੂਡ ਹਾਇਜੀਨ ਰੇਟਿੰਗ ਦਾ ਸਰਟੀਫਿਕੇਟ ਦਿੱਤਾ ਜਾਵੇਗਾ।ਜਿਸ ਨੂੰ ਉਹ ਆਪਣੇ ਅਦਾਰੇ ਵਿੱਚ ਡਿਸਪਲੇ ਕਰਕੇ ਜਾਂ ਮੀਡੀਆ ਵਿੱਚ ਵੀ ਪਬਲਿਸਟੀ ਕਰ ਸਕਦੇ ਹਨ ਅਤੇ ਆਪਣੇ ਫੂਡ ਬਿਜ਼ਨਸ ਨੂੰ ਪ੍ਰਮੋਟ ਕਰ ਸਕਦੇ ਹਨ।
ਇਥੇ ਇਹ ਵੀ ਵਰਨਣਯੋਗ ਹੈ ਕਿ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਦੇ ਸੈਕਸ਼ਨ 16(3) (ਐਚ) ਦੇ ਅਧੀਨ ਸੈਂਟਰਲ ਲਾਇਸੰਸ ਜਾਂ ਸਟੇਟ ਲਾਇਸੰਸ ਲੈਣ ਲਈ/ਰੀਨਿਊ ਕਰਵਾਉਣ ਲਈ ਫੋਸਟੈਕ ਟ੍ਰੇਨਿੰਗ ਲਾਜ਼ਮੀ ਹੈ ਅਤੇ ਜੋ ਵੀ ਫੂਡ ਬਿਜਨਸ ਅਪਰੇੇਟਰ ਉਪਰੋਕਤ ਹਦਾਇਤਾਂ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਫੂਡ ਸੇਫਟੀ ਐਕਟ 2006 ਦੀ ਧਾਰਾ 16(3) (ਐਚ) ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …