Friday, October 18, 2024

ਵਿਵਾਦਾਂ ਵਿੱਚ ਘਿਰੇ ਐਮ.ਆਰ ਕਾਲਜ ਦੇ ਦੋ ਲੈਕਚਰਾਰਾਂ ਦੀਆਂ ਹੋਈਆਂ ਬਦਲੀਆਂ

PPN09091401

ਫਾਜਿਲਕਾ, 9 ਸਤੰਬਰ  (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਜ਼ਿਲ੍ਹੇ ਦੇ ਇਕ ਮਾਤਰ ਸਰਕਾਰੀ ਐਮਆਰ ਕਾਲਜ ਜੋ ਕਿ ਪਿੱਛਲੇ ਲੰਮੇ ਸਮੇਂ ਵਿਵਾਦਾਂ ਵਿਚ ਘਿਰਿਆ ਹੈ। ਜਿਸ ਕਾਰਨ ਇਸ ਖੇਤਰ ਵਿਚ ਸਿੱਖਿਆ ਦਾ ਮਿਆਰ ਡਿੱਗ ਰਿਹਾ ਸੀ। ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਵੱਲੋਂ ਸ਼ਹਿਰ ਦੇ ਚੁਣਾਇੰਦੇ ਨੌਜਵਾਨਾਂ ਨੂੰ ਨਾਲ ਲੈਕੇ ਕਾਲਜ ਵੈਲਫੇਅਰ ਕਮੇਟੀ ਗਠਿਤ ਕੀਤੀ ਗਈ ਸੀ। ਜਿਸ ਨੇ ਕੰਮ ਕਰਦੇ ਹੋਏ ਪਹਿਲਾਂ ਪ੍ਰਦੀਪ ਸਿੰਘ ਹਿਸਟਰੀ ਲੈਕਚਰਾਰ ਦੇ ਆਰਡਰ ਕਰਵਾਏ ਸਨ।ਪਰ ਹੁਣ ਇੱਥੇ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਦੋ ਲੈਕਚਰਾਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਇਹ ਬਦਲੀਆਂ ਉਚੇਰੀ ਸਿੱਖਿਆ ਵਿਭਾਗ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਡਾ. ਰੌਸ਼ਨ ਸੁੰਕਾਰੀਆ ਦੇ ਹੁਕਮਾਂ ਤੇ ਹੋਈਆਂ ਹਨ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸਥਾਨਕ ਐਮ.ਆਰ ਕਾਲਜ ਦੇ ਰਾਜਨੀਤੀ ਸ਼ਾਸ਼ਤਰ ਦੇ ਲੈਕਚਰਾਰ ਗੁਰਨਾਮ ਚੰਦ ਨੂੰ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਅਤੇ ਤ੍ਰਿਭਵਨ ਰਾਮ ਲੈਕਚਰਾਰ ਹਿੰਦੀ ਨੂੰ ਇੱਥੋਂ ਬਦਲ ਕੇ ਸਰਕਾਰੀ ਕਾਲਜ ਮਾਨਸਾ ਬਦਲਿਆ ਗਿਆ ਹੈ। ਵਿਭਾਗ ਵੱਲੋਂ ਇਹ ਹੁਕਮ ਤੁਰੰਤ ਲਾਗੂ ਕਰ ਦਿੱਤੇ ਗਏ ਹਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply