Sunday, September 8, 2024

ਬਾਬਾ ਸ੍ਰੀ ਚੰਦ ਜੀ ਦਾ 520ਵਾਂ ਪ੍ਰਕਾਸ਼ ਦਿਹਾੜਾ ਸੇਵਾ-ਭਾਵਨਾ ਨਾਲ ਮਨਾਇਆ

ਬਾਬਾ ਸ੍ਰੀ ਚੰਦ ਜੀ ਨੇ ਵਾਹਿਗੁਰੂ ਮੰਤz ਦਾ ਪ੍ਰਚਾਰ ਤੇ ਪ੍ਰਸਾਰ ਕੀਤਾ – ਮਹੰਤ ਸੁਚਿੱਦਾਨੰਦ

PPN08091420ਅੰਮ੍ਰਿਤਸਰ 8 ਸਤੰਬਰ (ਗੁਰਪ੍ਰੀਤ ਸਿੰਘ) – ਉਦਾਸੀਨ ਆਚਾਰੀਆ ਜਗਤ ਗੁਰੂ ਸੀz ਚੰਦਰ ਜੀ ਮਹਾਰਾਜ ਦਾ 520ਵਾਂ ਪ੍ਰਕਾਸ਼ ਦਿਹਾੜਾ ਇਲਾਕਾ ਨਿਵਾਸੀ ਅਤੇ ਡੇਰੇ ਦੇ ਸਮੂਹ ਸਮੂਹ ਸੇਵਾਦਾਰਾ ਦੀ ਸੇਵਾ ਭਾਵਨਾ ਸਦਕਾ ਡੇਰਾ ਬਾਬਾ ਸ੍ਰੀ ਚੰਦz ਜੀ ਤੀਰਥ ਨਗਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਬਾਣੀ ਦੇ 41 ਅਖੰਡ ਪਾਠਾਂ ਦੇ ਭੋਗ ਪਾਏ ਗਏ। ਡੇਰਾ ਬਾਬਾ ਸ੍ਰੀ ਚੰਦ ਜੀ ਦੇ ਪੂਜਨੀਕ ਮਹੰਤ ਸੁਚਿੱਦਾਨੰਦ ਨੇ ਕਿਹਾ 9.15 ਸਵੇਰੇ ਧੱਵਜਾ ਸਾਹਿਬ ਦੇ ਚੋਲੇ ਦੀ ਸੇਵਾ ਸਮੂਹ ਸੰਗਤਾਂ ਦੀ ਹਾਜਰੀ ਵਿਚ ਸਪੰਨ ਹੋਈ।ਉਨਾਂ ਕਿਹਾ ਕਿ ਉਦਾਸੀ ਪੰਥ ਸਿੱਖ ਪੰਥ ਦਾ ਹੀ ਇਕ ਹਿੱਸਾ ਹੈ।ਉਨ੍ਹਾਂ ਕਿਹਾ ਕਿ ਬਾਬਾ ਸ੍ਰੀ ਚੰਦ ਜੀ ਨੇ ਜੋਗੀਆਂ ਨੂੰ ਵਾਹਿਗੁਰੂ ਮੰਤz ਦ੍ਰਿੜ ਕਰਵਾਇਆ ਅਤੇ ਭਾਰਤ ਵਿਚ ਵਾਹਿਗੁਰੂ ਮੰਤz ਦਾ ਪ੍ਰਚਾਰ ਤੇ ਪ੍ਰਸਾਰ ਕੀਤਾ।ਮਹੰਤ ਸੁਚਿੱਦਾਨੰਦ ਜੀ ਨੇ ਬਾਬਾ ਸ੍ਰੀ ਚੰਦ ਜੀ ਬਾਰੇ ਇਕ ਪੁਸਤਕ ਵੀ ਜਾਰੀ ਕੀਤੀ। ਇਸ ਮੌਕੇ ਮਹੰਤ ਗੋਪਾਲ ਦਾਸ, ਅਖਾੜਾ ਛੱਤੇ ਵਾਲਾ, ਮਹੰਤਾ ਸੁਖਦੇਵਾ ਨੰਦ ਅਖਾੜਾ ਨਿਰਵਾਨਸਰ, ਸੁਆਮੀ ਸ਼ਿਵਾ ਨੰਦ ਜੀ, ਸੰਤ ਟਾਈਗਰ ਮੁਨੀ ਵੀ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply