ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਬੋਰਡ ਦੀ ਅਕਾਦਮਿਕ ਸ਼ਾਖਾ ਦੀ ਵਿਸ਼ਾ ਮਾਹਿਰ ਕਮੇਟੀ ਦੇ ਸਥਾਈ ਮੈਬਰ ਸ੍ਰੀ ਗੁਰਮੀਤ ਸਿੰਘ ਭੋਮਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਗੁਰਦਾਸਪੁਰ ਦੀ ਪੰਜਾਬ ਸਕੂਲ ਸਿਖਿਆ ਬੋਰਡ ਦੀ ਅਕਾਦਮਿਕ ਸਾਲਾ 2015-2016 ਵਾਸਤੇ ਤਿਆਰ ਹੋ ਰਹੀ ਗਿਆਰਵੀ ਸ੍ਰੈਣੀ ਦੀ ਵਿਸ਼ਾ ਰਾਜਨੀਤੀ ਸਾਸਤਰ ਦੀ ਪਾਠ ਪੁਸਤਕ ਲਈ ਯੋਗ ਮਾਹਿਰ ਵੱਜੋ ਨਾਮਜਦਗੀ ਹੋਈ ਹੈ, ਇਸ ਤੋ ਇਲਾਵਾ ਅਕਾਦਮਿਕ ਸਾਲ 2016-17 ਲਈ ਬਾਰਵੀ ਸ੍ਰੇਣੀ ਵਾਸਤੇ ਰਾਜਨੀਤੀ ਸਾਸਤਰ ਵਿਸੇ ਦੀ ਜਿਹੜੀ ਪਾਠ ਪੁਸਤਕ ਬੋਰਡ ਵੱਲੋ ਪ੍ਰਕਾਸਿਤ ਕੀਤੀ ਜਾਣੀ ਹੈ, ਉਸ ਵਾਸਤੇ ਬਣੀ ਸਿਲੇਬਸ ਕਮੇਟੀ ਵਿਚ ਗੁਰਮੀਤ ਸਿੰਘ ਭੌਮਾ ਵਿਸਾ ਮਾਹਿਰ ਤੌਰ ਤੇ ਕੰਮ ਕਰਨਗ ।ਜਿਕਰਯੋਗ ਹੈ ਕਿ ਪੰਜਾਬ ਦੇ ਸਕੂਲਾਂ ਵਿਚ ਪੜਾਈ ਜਾ ਰਹੀ ਅੱਠਵੀ ਸ੍ਰੇਣੀ ਦੀ ਪਾਠ ਪੁਸਤਕ ਸਮਾਜਿਕ ਵਿਗਿਆਨ ਲਈ ਬਤੌਰ ਸੋਧਕ ਤੇ ਰੀਵਿਊਕਰਤਾ ਦੇ ਨਾਲ ਸਕੂਲਾਂ ਵਿਚ ਐਜੂਸੈਟ ਤੇ ਪ੍ਰਸਾਰਿਤ ਪ੍ਰੋਗਰਾਮ ਵਿਚ ਕਈ ਵਾਰ ਬੱਚਿਆਂ ਨੂੰ ਆਪਣਾਂ ਲੈਕਚਰ ਦੇ ਚੁੱਕੇ ਹਨ ਤੇ ਵਿਦਿਆਰਥੀ ਇਹਨਾ ਦੇ ਲੈਕਚਰ ਬੜੇ ਧਿਆਨ ਨਾਲ ਸੁਣ ਕੇ, ਉਸ ਦਾ ਫਾਇਦਾ ਉਠਾ ਰਹੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …