ਧੂਰੀ, 1 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਾਹਿਤ ਸਭਾ ਧੂਰੀ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਸਹਿਯੋਗ ਨਾਲ ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਾਲ ਸਾਹਿਤਕ ਸਮਾਗਮ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਕਮਲਜੀਤ ਸਿੰਘ ਟਿੱਬਾ, ਗੁਰਜੀਤ ਸਿੰਘ ਜਹਾਂਗੀਰ, ਸੁਰਿੰਦਰ ਸਿੰਘ ਰਾਜਪੂਤ ਅਤੇ ਜਗਦੇਵ ਸ਼ਰਮਾ ਨੇ ਕੀਤੀ।ਸਭ ਤੋਂ ਪਹਿਲਾਂ ਸਭਾ ਦੇ ਸਰਪ੍ਰਸਤ ਜੈਰਾਮ ਨਿਰਦੋਸ਼ ਨੰੁ ਸ਼ਰਧਾ ਸੁਮਨ ਭੇਂਟ ਕੀਤੇ ਗਏ।ਪਵਨ ਹਰਚੰਦਪੁਰੀ ਨੇ ਨਿਰਦੋਸ਼ ਜੀ ਬਾਰੇ ਭਰਪੂਰ ਜਾਣਕਾਰੀ ਦਿੱਤੀ।ਸਭਾ ਦੇ ਉੱਘੇ ਲੇਖਕ ਗੁਲਜ਼ਾਰ ਸਿੰਘ ਸ਼ੌਂਕੀ ਦੁਆਰਾ ਕੀਤੀਆਂ ਮਹੱਤਵਪੂਰਨ ਮੁਲਾਕਾਤਾਂ ਦੀ ਕਿਤਾਬ “ਆਹਮੋ-ਸਾਹਮਣੇ” ਜਿਸ ਦੀ ਸੰਪਾਦਨਾ ਸੰਤ ਸਿੰਘ ਬੀਲਾ੍ਹ ਨੇ ਕੀਤੀ ਹੈ, ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ ਗਈ।ਇਸ ਕਿਤਾਬ ਬਾਰੇ ਡਾ. ਤੇਜਵੰਤ ਮਾਨ, ਪਵਨ ਹਰਚੰਦਪੁਰੀ ਅਤੇ ਡਾ. ਕਮਲਜੀਤ ਸਿੰਘ ਟਿੱਬਾ ਨੇ ਭਰਪੂਰ ਜਾਣਕਾਰੀ ਦਿੰਦਿਆਂ ਆਪੋ ਆਪਣੇ ਵਿਚਾਰ ਪੇਸ਼ ਕੀਤੇ।ਸੱਭਿਆਚਾਰ, ਸੰਗੀਤ, ਗਾਇਕੀ ਅਤੇ ਸਾਹਿਤਕ ਸਖਸ਼ੀਅਤਾਂ ਦੀਆਂ ਕੀਤੀਆਂ ਇਹ ਮੁੱਲਵਾਨ ਮੁਲਾਕਾਤਾਂ ਪਾਠਕਾਂ ਨੂੰ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਜਾਣਕਾਰੀ ਮੁਹੱਈਆ ਕਰਦੀਆਂ ਰਹਿਣਗੀਆਂ।ਇਸ ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਗੁਲਜ਼ਾਰ ਸਿੰਘ ਸ਼ੌਂਕੀ ਦਾ ਸਨਮਾਨ ਵੀ ਕੀਤਾ ਗਿਆ।
ਇਸ ਉਪਰੰਤ ਜੈਰਾਮ ਨਿਰਦੋਸ਼ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ, ਜਿਸ ਵਿੱਚ ਅਮਰਜੀਤ ਸਿੰਘ ਅਮਨ, ਸੱਤਪਾਲ ਪਰਾਸ਼ਰ, ਨਰੰਜਣ ਸਿੰਘ ਦੋਹਲਾ, ਗੁਲਜ਼ਾਰ ਸਿੰਘ ਸ਼ੌਂਕੀ, ਬਲਵਿੰਦਰ ਸਿੰਘ ਬਾਲੀ, ਸ਼ੇਰ ਸਿੰਘ ਬੇਨੜਾ, ਪੇਂਟਰ ਸੁਖਦੇਵ ਧੂਰੀ, ਕੁਲਵਿੰਦਰ ਸਿੰਘ ਕਿੰਦੀ ਅਤੇ ਡਾ. ਰਾਕੇਸ਼ ਸ਼ਰਮਾਂ ਨੇ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।ਗ਼ਜ਼ਲਾਂ ਦੇ ਦੌਰ ਵਿੱਚ ਪਵਨ ਹਰਚੰਦਪੁਰੀ, ਕਾਮਰੇਡ ਰਮੇਸ਼ ਜੈਨ, ਰਾਜਿੰਦਰ ਪਾਲ, ਅਮਨਦੀਪ ਸਿੰਘ, ਜੀਵਨ ਬੜੀ, ਜਤਿੰਦਰ ਮਾਨਵ, ਸੋਹਣ ਸਿੰਘ, ਜਗਰੂਪ ਸਿੰਘ ਦੋਹਲਾ, ਸੁਰਿੰਦਰ ਸਿੰਘ ਰਾਜਪੂਤ ਸ਼ਾਮਲ ਹੋਏ।ਜਗਦੇਵ ਸ਼ਰਮਾ, ਬਲਜੀਤ ਸਿੰਘ ਸੱਪਲ, ਗੁਰਜੀਤ ਸਿੰਘ ਜਹਾਂਗੀਰ, ਡਾ. ਜੈ ਗੋਪਾਲ ਗੋਇਲ ਅਤੇ ਅਮਰ ਗਰਗ ਕਲਮਦਾਨ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ। ਕਰਤਾਰ ਸਿੰਘ ਠੁੱਲੀਵਾਲ ਨੇ ਆਪਣੀ ਨਵੀਂ ਕਿਤਾਬ ਵਿੱਚੋਂ ਪਾਠ, ਗੁਰਦੀਪ ਸਿੰਘ ਕੈਂਥ ਨੇ ਗੁਲਜ਼ਾਰ ਸਿੰਘ ਸ਼ੌਂਕੀ ਦਾ ਕਾਵਿ ਚਿੱਤਰ, ਵੈਦ ਬੰਤ ਸਿੰਘ ਸਾਰੋਂ ਨੇ ਦੋ ਕਲੀਆਂ ਅਤੇ ਨਾਹਰ ਸਿੰਘ ਮੁਬਾਰਿਕਪੁਰੀ ਨੇ ਮਿਰਜ਼ਾ ਗਾਇਆ।
ਅੰਤ ਵਿੱਚ ਡਾ. ਤੇਜਵੰਤ ਮਾਨ ਨੇ ਪੜੀਆਂ ਗਈਆਂ ਰਚਨਾਵਾਂ ੳੁੱਤੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਸਾਹਿਤ ਕਦੇ ਵੀ ਨਿਰਪੱਖ ਨਹੀਂ ਹੁੰਦਾ।ਪ੍ਰਗਟ ਕੀਤਾ ਹਰ ਵਿਚਾਰ ਕਿਸੇ ਨਾ ਕਿਸੇ ਰਾਜਨੀਤੀ ਨਾਲ ਮੇਲ ਖਾਂਦਾ ਹੈ।ਸਾਰੇ ਲੇਖਕਾਂ ਨੂੰ ਸਮੇਂ ਦੀਆਂ ਨਾਜੁਕ ਹਾਲਤਾਂ ਅਨੁਸਾਰ ਕਲਮ ਚਲਾਉਣ ਅਤੇ ਆਪਣਾ ਬਣਦਾ ਯੋਗਦਾਨ ਪਾਉਣ ਦੀ ਸਲਾਹ ਦਿੱਤੀ ਤਾਂ ਕਿ ਭਾਰਤੀ ਸੰਵਿਧਾਨ ਅਤੇ ਜਮਹੂਰੀਅਤ ਨੂੰ ਦੇਸ਼ ਅੰਦਰ ਕਾਇਮ ਰੱਖਿਆ ਜਾ ਸਕੇ।ਉਹਨਾਂ ਨੇ ਲੇਖਕਾਂ ਨੂੰ ਸੱਦਾ ਦਿੱਤਾ ਕਿ ਭਾਰਤ ਦੇ ਵੱਖ-ਵੱਖ ਸੱਭਿਆਚਾਰਾਂ, ਵਿਚਾਰਾਂ ਅਤੇ ਭਾਸ਼ਣਾਂ ਦੀ ਬੋਹਲਤਾਬਾਦ ਦੀ ਰਾਖੀ ਕੀਤੀ ਜਾ ਸਕੇ।ਸਟੇਜ ਦੀ ਕਾਰਵਾਈ ਅਮਰਜੀਤ ਸਿੰਘ ਅਮਨ ਨੇ ਚਲਾਈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …