ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਫਾਈਨ ਆਰਟ ਵਿਭਾਗ ਵਲੋਂ ਇਕ-ਰੋਜ਼ਾ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਕੈਮਲਿਨ ਵਲੋਂ ਆਯੋਜਿਤ ਕੀਤੀ ਗਈ।ਇਸਦੇ ਮੁੱਖ ਮਹਿਮਾਨ ਪ੍ਰੋ.ਰਵਿੰਦਰ ਸ਼ਰਮਾ ਸਨ ਜੋ ਕਿ ਕਾਲਜ ਆਫ਼ ਆਰਟਸ ਚੰਡੀਗੜ੍ਹ ਵਿਚ ਨਿਯੁੱਕਤ ਹਨ।ਉਨ੍ਹਾਂ ਨੇ ਵਿਦਿਆਰਥੀਆਂ ਦੇ ਸਾਹਮਣੇ ਪੇਂਟਿੰਗਜ਼ ਦਾ ਪ੍ਰਦਰਸ਼ਨ ਕੀਤਾ।ਉਨ੍ਹਾਂ ਨੇ ਇਸ ਖੇਤਰ ਵਿਚ ਆਇਲ ਕਲਰ, ਵਾਟਰ ਕਲਰ ਅਤੇ ਸੁੱਕੇ ਰੰਗ ਦੇ ਪ੍ਰਸੰਗ ਵਿਚ ਨਵੀਆਂ ਤਕਨੀਕਾਂ ਸਿਖਾਇਆ।ਇਥੇ ਜਿਕਰਯੋਗ ਹੈ ਕਿ ਇਸ ਵਰਕਸ਼ਾਪ ਦਾ ਆਯੋਜਨ ਡਿਜ਼ਾਇਨ ਵਿਭਾਗ ਮਲਟੀਮੀਡੀਆ ਵਿਭਾਗ ਅਤੇ ਫਾਇਨ ਆਰਟ ਵਿਭਾਗ ਵਲੋਂ ਸੰਯੁਕਤ ਰੂਪ ਵਿਚ ਕੀਤਾ ਗਿਆ।ਇਸ ਵਿਚ ਲਗਭਗ ਸੌ ਵਿਦਿਆਰਥੀਆਂ ਨੇ ਭਾਗ ਲਿਆ।ਵਿਭਾਗ ਦੇ ਮੁੱਖੀ ਨੀਟਾ ਮਹਿੰਦਰਾ ਨੇ ਮੁੱਖ ਮਹਿਮਾਨ ਰਵਿੰਦਰ ਸ਼ਰਮਾ ਦੀ ਸਿਫ਼ਤ ਕੀਤੀ।ਇਸ ਮੌਕੇ ਉੱਤੇ ਬਾਕੀ ਮੈਂਬਰਾਂ ਵਿਚ ਡਾ. ਜੀਵਨ ਸੋਢੀ, ਡਾ. ਅਦਿਤੀ, ਡਾ. ਸਲੇਂਦਰ, ਸ਼੍ਰੀਮਤੀ ਸ਼ੈਫਾਲੀ, ਸੁਮੇਧਾ, ਪੂਨਮ, ਰਮਨ, ਨਰੇਸ਼ ਅਤੇ ਫਾਲਗੁਨੀ ਵੀ ਹਾਜ਼ਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …