ਦੋ ਮਾਡਲਾਂ ਦੀ ਹੋਈ ਨੈਸਨਲ ਵਾਸਤੇ ਚੋਣ
ਬਟਾਲਾ, 12 ਸਤੰਬਰ (ਨਰਿੰਦਰ ਬਰਨਾਲ) – ਸਟੇਟ ਪੱਧਰੀ ਇੰਸਪਾਇਰ ਅਵਾਰਡ ਪ੍ਰਦਸਨੀ 2014 ਜਿਸ ਦਾ ਆਯੌਜਨ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਰੈਲ ਮਾਜਰਾ ਸਹੀਦ ਭਗਤ ਸਿੰਘ ਨਗਰ (ਰੋਪੜ) ਵਿਖੇ ਕੀਤਾ ਗਿਆ, ਇਸ ਸਟੇਟ ਪੱਧਰੀ ਪ੍ਰਦਰਸਨੀ ਵਿਚ ਗੁਰਦਾਸਪੁਰ ਜਿਲੇ ਦੀ ਝੰਡੀ ਰਹੀ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਾਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਸਟੇਟ ਪੱਧਰੀ ਪ੍ਰਦਰਸਨੀ ਵਿਚ ਵੱਖ-ਵੱਖ ਜਿਲਿਆਂ ਦੇ 437 ਮਾਡਲ ਪ੍ਰਦਰਸਿਤ ਹੋਏ ਜਿਸ ਹੋਏ ਜਿਸ ਵਿਚੋ ਕੁਲ 35 ਮਾਡਲ ਦੀ ਚੋਣ ਨੈਸਨਲ ਪੱਧਰ ਲਈ ਕੀਤੀ ਗਈ। ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭੈਣੀ ਮੀਆਂ ਖਾਂ ਦੇ ਵਿਦਿਆਰਥੀ ਵਿਸਾਲਪ੍ਰੀਤ ਸਿੰਘ ਦਾ ਮਾਡਲ ਹੈਡੀਕੈਪਟਡ ਈਟਿੰਗ ਸਿਸਟਿਮ ਜੋ ਕਿ ਗਾਈਡ ਅਧਿਆਪਕ ਸ੍ਰੀ ਸੰਤੋਖ ਸਿੰਘ ਕਾਹਲੋ ਦੀ ਅਗਵਾਈ ਵਿਚ ਵਿਚ ਤਿਆਰ ਕਰਵਾਇਆ ਗਿਆ ਸੀ ਅਤੇ ਆਦਰਸ ਸਕੂਲ ਕੋਟ ਧੰਦਲ ਦੀ ਵਿਦਿਆਰਥਣ ਪਵਨਦੀਪ ਕੌਰ ਦਾ ਮਾਡਲ ਮੈਡਮ ਵੰਦਨਾ ਗੁਪਤਾ ਦੀ ਅਗਵਾਈ ਹੇਠ ਵਾਈਬਰੈਟ ਕਲਰ ਆਫ ਰੈਵੋਲਿਊਸਨ ਦੀ ਚੋਣ ਨੈਸਨਲ ਪੱਧਰ ਲਈ ਕੀਤੀ ਗਈ ਹੈ? ਜੋਕਿ ਹੁਣ ਪ੍ਰਗਤੀ ਮੈਦਾਨ ਦਿੱਲੀ ਵਿਖੇ ਪ੍ਰਦਰਸਿਤ ਹੋਣਗੇ।ਸ੍ਰੀ ਚਾਹਲ ਨੇ ਦੱਸਿਆ ਕਿ ਇਸ ਸਾਨਦਾਰ ਪ੍ਰਾਪਤੀ ਨਾਲ ਸਾਰੇ ਜਿਲੇ ਦਾ ਮਾਣ ਵਧਿਆ ਹੈ? ਉਹਨਾ ਟੀਮ ਇੰਚਾਰਜ ਮਨਜੀਤ ਸਿੰਘ ਸੰਧੂ ਪ੍ਰਿੰਸੀਪਲ ਸੇਖਪੁਰ ਨੂੰ ਜਿਲੇ ਦੀ ਇਸ ਪ੍ਰਾਪਤੀ ਤੇ ਕੀਤ ਗਏ ਕਾਰਜਾਂ ਵਾਸਤੇ ਵਧਾਈ ਬਣਦੀ ਹੈ।ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ, ਉਪ ਜਿਲਾ ਸਿਖਿਆ ਅਫਸਰ ਪੁਸਪਿੰਦਰ ਸਿੰਘ ਤੇ ਭਾਰਤ ਭੂਸਨ ਨੇ ਸਮੁਚੇ ਜੈਤੂ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿਤੀ। ਇਸ ਮੌਕੇ ਸ੍ਰੀ ਨਰੇਸ ਕੁਮਾਰ ਏ ਡੀ ਐਸ ਐਸ, ਸ੍ਰੀ ਸੰਦੀਪ ਸਰਮਾ ਹਰਦੋਝੰਡੇ, ਗੁਰਵਿੰਦਰ ਸਿੰਘ, ਪ੍ਰੇਮ ਸਿੰਘ ਧੁਪਸੜੀ, ਸੈਲੀ ਪ੍ਰਰਾਸਰ ਸੇਖਪੁਰ ਆਦਿ ਹਾਜਰ ਸਨ।