ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਹੋਦਿਆ ਸਕੂਲ ਗਰੁੱਪ ਵੱਲੋਂ ਅਕਾਲ ਅਕੈਡਮੀ ਗੰਢੁਆਂ ਵਿਖੇ ਵੇਸਟ ਆਰਟ ਆਫ਼ ਵੇਸਟ ਮੈਟੀਰੀਅਲ ਕੰਪੀਟੀਸ਼ਨ ਕਰਵਾਇਆ ਗਿਆ।ਜਿਸ ਵਿਚ ਸਾਹੋਦਿਆ ਗਰੁੱਪ ਨਾਲ ਜੁੜੇ ਕਈ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।ਹਰ ਟੀਮ ਵਿਚ ਪੰਜ ਵਿਦਿਆਰਥੀ ਸ਼ਾਮਿਲ ਸਨ। ਇਸ ਕੰਪੀਟੀਸ਼ਨ ਵਿਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਜੇਤੂ ਰਹੇ ਵਿਦਿਆਰਥੀਆਂ ਵਿਚ ਜਮਾਤ ਸੱਤਵੀਂ ਦੀ ਨਵਜੋਤ ਕੌਰ, ਜਸਕਰਨ ਕੌਰ, ਪ੍ਰਭਜੋਤ ਕੌਰ, ਗੁਨਨੀਤ ਕੌਰ ਅਤੇ ਜਮਾਤ ਅੱਠਵੀਂ ਦੀ ਗੁਰਸੰਜਮ ਕੌਰ ਸ਼ਾਮਿਲ ਸਨ।ਸਕੂਲ ਪਹੁੰਚਣ ‘ਤੇ ਸਕੂਲ ਦੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਨੂੰ ਜਿੱਤ ਪ੍ਰਾਪਤ ਕਰਨ ‘ਤੇ ਵਧਾਈ ਦਿੱਤੀ ਅਤੇ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ, ਆਰਟ ਅਧਿਆਪਕ ਸ਼ਿਵ ਕੁਮਾਰ ਅਤੇ ਮੈਡਮ ਕਵਿਤਾ ਆਦਿ ਸ਼ਾਮਿਲ ਸਨ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …