ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਦਿਵਿਆਂਗ ਵੋਟਰਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਕੰਨਫੈਡਰੇਸ਼ਨ ਫਾਰ ਚੈਲੇਂਜ਼ਡ ਪਰਸਨਜ਼ ਸੁਨਾਮ ਦੇ ਪ੍ਰਧਾਨ ਸਤੀਸ਼ ਗੋਇਲ ਅਤੇ ਜਨਰਲ ਸਕੱਤਰ ਰੋਹਿਤ ਗਰਗ ਦੀ ਇਕ ਮੀਟਿੰਗ ਸਵੀਪ ਨੋਡਲ ਅਫਸਰ-ਕਮ-ਬਾਲ ਵਿਕਾਸ ਪ੍ਰੋਜੈਕਟ ਅਫਸਰ ਹਰਬੰਸ ਸਿੰਘ ਨਾਲ ਉਨ੍ਹਾਂ ਦੇ ਦਫਤਰ ਵਿਖੇ ਹੋਈ।ਸੀ.ਡੀ.ਪੀ.ਓ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਹਾਇਕ ਚੋਣ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਸੁਨਾਮ ਦੀ ਅਗਵਾਈ ਵਿਚ ਸੰਸਥਾ ਅਤੇ ਉਨ੍ਹਾਂ ਦੇ ਦਫਤਰ ਦਾ ਸਟਾਫ ਸਾਂਝੇ ਰੂਪ ਵਿਚ ਕੰਮ ਕਰ ਰਹੇ ਹਨ, ਜਿਸ ਰਾਹੀਂ ਵੋਟਾਂ ਵਾਲੇ ਦਿਨ ਅੰਗਹੀਣ ਵੋਟਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਅਸੀਂ ਹਲਕੇ ਦੇ ਹਰ ਇਕ ਬੂਥ ਦੀ ਚੈਕਿੰਗ ਖੁਦ ਜਾ ਕੇ ਕਰ ਰਹੇ ਹਾਂ, ਜਿਸ ਬੂਥ ‘ਤੇ ਰੈਂਪ ਨਹੀਂ ਬਣੇ ਹੋਏ, ਉਥੇ ਰੈਂਪ ਬਣਵਾਏ ਜਾਣਗੇ ਅਤੇ ਵੀਲ੍ਹ ਚੇਅਰ ਮੁਹੱਈਆ ਕਰਵਾਈ ਜਾਵੇਗੀ ਅਤੇ ਅੰਗਹੀਣ ਵੋਟਰਾਂ ਦਾ ਖਾਸ ਤੌਰ ‘ਤੇ ਧਿਆਨ ਰੱਖਿਆ ਜਾਵੇਗਾ।
ਇੱਥੇ ਜਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਲਕੇ ਦੇ ਸਾਰੇ ਬੂਥ ਲੈਵਲ ਅਫਸਰ (ਬੀ.ਐਲ.ਓ) ਅੰਗਹੀਣਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਇਕ ਸਰਵੇ ਰਾਹੀਂ ਪੁੱਛ-ਗਿੱਛ ਕਰ ਰਹੇ ਹਨ ਕਿ ਕਿਸ ਵਿਅਕਤੀ ਨੂੰ ਬੂਥ ‘ਤੇ ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ, ਜਿਸ ਨਾਲ ਵੋਟਾਂ ਪਾਉਣ ਸਮੇਂ ਅੰਗਹੀਣ ਵੋਟਰਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋ ਸਕੇ।ਹਰਬੰਸ ਸਿੰਘ ਨੇ ਦੱਸਿਆ ਕਿ ਇਹ ਬੀ.ਐਲ.ਓ ਆਪਣੇ ਸਰਵੇ ਦੌਰਾਨ ਜੋ ਡਾਟਾ ਇਕੱਠਾ ਕਰ ਕੇ ਦੇਣਗੇ, ਉਸ ਮੁਤਾਬਕ ਸਾਰੇ ਬੂਥਾਂ ‘ਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …