Thursday, May 29, 2025
Breaking News

ਫੈਡਰੇਸ਼ਨ ਗਰੇਵਾਲ ਵਲੋਂ ਸਾਰੀਆਂ ਵਾਰਡਾਂ ‘ਚ ਪ੍ਰਧਾਨ ਨਿਯੁੱਕਤ ਕੀਤੇ ਜਾਣਗੇ-ਸੈਣੀ, ਸੂਫੀ

ਵਾਰਡ ਨੰ. 42 ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਮੀਤ ਪ੍ਰਧਾਨ ਥਾਪੇ

PPN15091424
ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ)- ਫੈਡਰੇਸ਼ਨ ਗਰੇਵਾਲ ਦੇ ਘੇਰੇ ਨੂੰ ਵਿਸ਼ਾਲ ਰੂਪ ਦੇਣ ਅਤੇ ਸਿੱਖ ਨੌਜਵਾਨਾਂ ਨੂੰ  ਨਸ਼ਿਆਂ ਤੋਂ ਦੂਰ ਰੱਖਣ ਲਈ ਅੰਮ੍ਰਿਤਸਰ ਦੀਆਂ ਸਾਰੀਆਂ ਵਾਰਡਾਂ ਵਿੱਚ ਵਾਰਡ ਪ੍ਰਧਾਨ ਨਿਯੁੱਕਤ ਕੀਤੇ ਜਾਣਗੇ।ਅੱਜ ਫੈਡਰੇਸ਼ਨ ਵਲੋਂ ਵਾਰਡ ਨੰ. ੪੨ ਵਿੱਚ ਰਾਜਨਦੀਪ ਸਿੰਘ ਨੂੰ ਪ੍ਰਧਾਨ, ਮਨਦੀਪ ਸਿੰਘ ਜਨਰਲ ਸੈਕਟਰੀ, ਅਤੇ ਮਨਬੀਰ ਸਿੰਘ ਨੂੰ ਮੀਤ ਪ੍ਰਧਾਨ ਨਿਯੁੱਕਤ ਕਰਨ ਉਪਰੰਤ ਜਿਲ੍ਹਾ ਪ੍ਰਧਾਨ ਦਿਸ਼ਾਦੀਪ ਸਿੰਘ ਵਾਰਿਸ ਸੂਫੀ ਅਤੇ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਸਟੂਡੈਂਟ ਫੈਡਰੇਸ਼ਨ ਦੇ ਕੋਮੀ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਵਲੋਂ ਦਿਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਪੰਜਾਬ ਵਿੱਚ ਵਾਰਡ ਪੱਧਰੀ ਨਿਯੱਕਤੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਵਾਰਡ ਨੂੰ 42 ਵਿੱਚ ਅਹੁਦੇਦਾਰ ਨਿਯੁੱਕਤ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਗੁਰੂ ਨਗਰੀ ਵਿੱਚ ਵੀ ਜੰਗੀ ਪੱਧਰ ‘ਤੇ ਹੋਰ ਵਾਰਡ ਪ੍ਰਧਾਨ ਜਲਦ ਥਾਪੇ ਜਾਣਗੇ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿ ਨਸ਼ਿਆਂ ਦਾ ਤਿਆਗ ਕਰਨ ਅਤੇ ਗੁਰੁ ਸਾਹਿਬ ਵਲੋਂ ਦਰਸਾਏ ਹੋਏ ਰਸਤੇ ‘ਤੇ ਚੱਲਣ।ਉਨ੍ਹਾਂ ਦੱਸਿਆ ਕਿ ਲੋੜਵੰਦ ਪਰਿਵਾਰ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਵਿਰੋਧੀ ਸੈਂਟਰਾਂ ਦਾ ਲਾਭ ਉਠਾ ਕੇ ਆਪਣੇ ਬੱਚਿਆਂ ਤੇ ਘਰਾਂ ਨੂੰ ਬਰਬਾਦ ਹੋਣੋ ਬਚਾ ਸਕਦੇ ਹਨ । ਉਨਾਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਹਰ ਸ਼ਹਿਰ ਵਿੱਚ ਨਸ਼ਾ ਵਿਰੋਧੀ ਸੈਂਟਰ ਖੋਲਿਆ ਜਾਵੇ।ਇਸ ਮੋਕੇ ਮਨਮੋਹਨ ਸਿੰਘ ਲਾਟੀ, ਪ੍ਰਧਾਨ ਹਰਜਿੰਦਰ ਸਿੰਘ, ਗੁਰਜੀਤ ਸਿੰਘ ਰੰਧਾਵਾ , ਅਮਨ ਬੱਲ, ਹਰਮਨਜੀਤ ਸਿੰਘ ਤੋਂ ਇਲਾਵਾ ਹੋਰ ਵੀ  ਫੈਡਰੇਸ਼ਨ ਵਰਕਰ ਹਾਜਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫਬਤ-2025 ਪ੍ਰਦਰਸ਼ਨੀ ਸਫਲਤਾਪੂਰਵਕ ਸੰਪਨ

ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਹੁਨਰ ਦਾ ਜਸ਼ਨ, ਡੀਨ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 27 …

Leave a Reply