ਚੱਕਮੁਕੰਦ ਦੀ ਸੰਗਤ ਨੇ ਜੰਮੂ ਕਸਮੀਰ ਦੀ ਸੰਗਤ ਲਈ ਰਾਹਤ ਸਮੱਗਰੀ ਭੇਜੀ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ)- ਵਿਸ਼ੱਵ ਵਿੱਚ ਸਿੱਖ ਕੌਮ ਹੀ ਇੱਕ ਅਜਿਹੀ ਕੌਮ ਹੈ ਜਿਹੜੀ ਕਿ ਰੋਜਾਨਾ ਸਵੇਰੇ ਸ਼ਾਮ ਅਰਦਾਸ ਕਰਨ ਮੌਕੇ ਸਰਬੱਤ ਦਾ ਭਲਾ ਮੰਗਦੀ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਵੱਲੌਂ ਜੋ ਉਸ ਸਮੇ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸਿੱਖਾਂ ਵਿੱਚ ਲੰਗਰ ਛਕਾਉਣ ਦੀ ਪਰੰਪਰਾ ਸੁਰੂ ਕੀਤੀ ਸੀ, ਉਹ ਅੱਜ ਵੀ ਪੂਰਨ ਤੋਰ ਤੇ ਕਾਇਮ ਹੈ ਤੇ ਸਿੱਖਾਂ ਵੱਲੌਂ ਥਾਂ ਥਾਂ ਤੇ ਲੰਗਰ ਲਗਾ ਕੇ ਬਿਨਾਂ ਕਿਸੇ ਭੇਦ ਭਾਵ ਦੇ ਗੁਰੂ ਕਾ ਲੰਗਰ ਛਕਾਇਆ ਜਾ ਰਿਹਾ ਹੈ ।ਇਹਨਾ ਸਬਦਾਂ ਦਾ ਪ੍ਰਗਟਾਵਾ ਪਿੰਡ ਦੇ ਨੌਜਵਾਨ ਆਗੂ ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀੱਤ ਸਿੰਘ ਬਿੱਟੂ ਚੱਕਮੁਕੰਦ ਸਰਪ੍ਰਸਤ ਡਾ:ਤਸਵੀਰ ਸਿੰਘ ਲਹੌਰੀਆ ਨੇ ਪਿੰਡ ਚੱਕਮੁਕੰਦ ਗੁਰਦਵਾਰਾ ਸਾਹਿਬ ਵਿਖੇ ਗ੍ਰੰਥੀ ਬਾਬਾ ਕਵਲਜੀਤ ਸਿੰਘ, ਸਰਪੰਚ ਝਿਰਮਲ ਸਿੰਘ ਫੌਜੀ ਅਤੇ ਸਮੂਹ ਪੰਚਾਇਤ, ਆਈ ਐਸ ਐਫ [ਪੰਜਾਬ]ਤੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੌਂ ਜੰਮੂ ਕਸਮੀਰ ਦੇ ਹੜ ਪੀੜਤਾਂ ਲਈ ਇਕੱਠੀ ਕੀਤੀ ਗਈ ਰਾਹਤ ਸਮੱੱਗਰੀ ਨੂੰ ਭੇਜਣ ਮੌਕੇ ਕੀਤਾ।ਉਹਨਾਂ ਕਿਹਾ ਕਿ ਸਿੱਖ ਕੌਮ ਪਹਿਲਾਂ ਵੀ ਜਦੋਂ ਕਿਤੇ ਦੇਸ਼ ਵਿਦੇਸ਼ ਵਿੱਚ ਕਿਸੇ ਤਰਾਂ ਦੀ ਬਿਪਤਾ ਬਣਦੀ ਹੈ ਤਾਂ ਸਿੱਖ ਮੌਹਰੀ ਹੋਕੇ ਆਪਣਾ ਯੋਗਦਾਨ ਪਾਉਂਦੇ ਹਨ ।ਬਿੱਟੂ ਚੱਕਮੁਕੰਦ ਤੇ ਤਸਵੀਰ ਲਹੌਰੀਆ ਨੇ ਕਿਹਾ ਕਿ ਹੁਣ ਅਜੋਕੇ ਸਮੇ ਵਿੱਚ ਜਿਸ ਤਰਾਂ ਜੰਮੂ ਕਸਮੀਰ ਵਿੱਚ ਲੋਕਾਂ ਨੂੰ ਹੜਾਂ ਨਾਲ ਮੁਸਕਲਾਂ ਨਾਲ ਸਾ੍ਹਮਣਾਂ ਕਰਨਾਂ ਪੈ ਰਿਹਾ ਹੈ ।ਉਸ ਵਿੱਚ ਪੰਜਾਬ ਸਰਕਾਰ, ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਹੋਰ ਧਾਰਮਿਕ ਤੇ ਸਮਾਜ ਸੇਵੀ ਜਥੈਬੰਦੀਆਂ ਤੇ ਸੰਗਤਾਂ ਨੇ ਜਿਸ ਤਰਾਂ ਸੇਵਾ ਨਿਭਾਈ ਹੈ ਉਸ ਦੀ ਹਰ ਪਾਸਿਓਂ ਸਹਾਰਨਾ ਹੋ ਰਹੀ ਹੈ ।ਅਖੀਰ ਵਿੱਚ ਉਕਤ ਆਗੂਆਂ ਨੇ ਕਿਹਾ ਕਿ ਪਿੰਡ ਚੱਕਮੁਕੰਦ ਦੀ ਸਮੂਹ ਸੰਗਤ ਹਮੇਸਾਂ ਅਜਿਹੇ ਮੁਸਕਲ ਭਰੇ ਸਮੇ ਵਿੱਚ ਸੇਵਾ ਦਾ ਕਾਰਜ ਕਰਨ ਲਈ ਤਿਆਰ ਰਹਿੰਦੀ ਹੈ ।ਇਸ ਮੌਕੇ ਸਾਬਕਾ ਸਰਪੰਚ ਦਲੇਰ ਸਿੰਘ,ਜਥੇਦਾਰ ਬਲਵਿੰਦਰ ਸਿੰਘ ,ਕਾਬਲ ਸਿੰਘ ਚੱਕੀ ਵਾਲੇ ,ਕੁਲਵੰਤ ਸਿੰਘ ਗੋਲਡੀ,ਜਗਦੀਸ਼ ਸਿੰਘ,ਹਰਮਿੰਦਰ ਸਿੰਘ ਹਾਜਰ ਸਨ