ਸੱਤ ਘੰਟੇ ਵਿੱਚ ਪੜ੍ਹੀਆਂ ਗਈਆਂ ਸੱਤ ਵੱਡੀਆਂ ਕਹਾਣੀਆਂ
ਸਮਰਾਲਾ, 18 ਜੂਨ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਜੂਨ ਮਹੀਨੇ ਦੀ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ।ਮੀਟਿੰਗ ਦੇ ਆਰੰਭ ਵਿੱਚ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਦੇ ਵਿਆਹ ਦੀ 52ਵੀਂ ਵਰ੍ਹੇਗੰਢ, ਮਨਜੀਤ ਘਣਗਸ ਦੇ ਸਪੁੱਤਰ ਗਮਦੂਰ ਦੇ ਵਿਆਹ ਅਤੇ ਕੇਵਲ ਸਿੰਘ ਮੰਜਾਲੀਆਂ ਦੀ ਲੜਕੀ ਕਵਿਤਰੀ ਸੁਖਜੀਤ ਕੌਰ ਮੰਜਾਲੀਆਂ ਦੇ ਵਿਆਹ ਦੀ ਖੁਸ਼ੀ ਵਿੱਚ ਮਠਿਆਈ ਵੰਡ ਕੇ ਹਾਜ਼ਰੀਨ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਅਵਤਾਰ ਸਿੰਘ ਉਟਾਲਾਂ ਦੀ ਕਵਿਤਾ ‘ਪਾਣੀ’ ਨਾਲ਼ ਹੋਈ।ਬਲਤੇਜ਼ ਸਿੰਘ ਬਠਿੰਡਾ ਨੇ ਆਪਣਾ ਖੂਬਸੂਰਤ ਗੀਤ ਪੇਸ਼ ਕੀਤਾ।ਪਰਮ ਸਿਆਣ ਨੇ ਗੀਤ ‘ਸੋਹਣੇ ਸੱਜਣਾਂ ਦੇ ਸ਼ਹਿਰ’, ਗੁਰਨਾਮ ਸਿੰਘ ਬਿਜਲੀ ਨੇ ਗ਼ਜ਼ਲ, ਨੇਤਰ ਸਿੰਘ ਮੁੱਤੋਂ ਨੇ ਕਵਿਤਾ ‘ਮੈਂ ਆਪਣੇ ’ਚੋਂ ਮੈਂ ਨੂੰ ਮਾਰਦਾ’, ਅਮਨਦੀਪ ਸਿੰਘ ਆਜ਼ਾਦ ਨੇ ਕਵਿਤਾ ‘ਇੱਟ’, ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਸਿੰਘ ਝੱਜ ਨੇ ਕਵਿਤਾ ‘ਚਿੜੀਆਂ ਦੀ ਮੌਤ’, ਸਾਹਿਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਨੇ ਗੀਤ ‘ਰੁੱਖ ਲਗਾਓ-ਰੁੱਖ ਬੇਲੀਓ’, ਸੁਲੱਖਣ ਸਿੰਘ ਅਟਵਾਲ ਨੇ ਗੀਤ ‘ਮਿੱਤਰ ਬਣ ਕੇ ਛੁਰਾ ਪਿੱਠ ’ਤੇ ਮਾਰਦੇ’, ਸਰਬਜੀਤ ਸਿੰਘ ਨੇ ਗੀਤ ‘ਯਾਰ ਸਾਡਾ ਸਾਨੂੰ ਵਿੱਚ ਪਲ ਦੇ ਭੁਲਾ ਗਿਆ’, ਪੰਜਾਬੀ ਮੈਗਜ਼ੀਨ ‘ਰਾਗ’ ਦੇ ਸੰਪਾਦਕ ਅਜਮੇਰ ਸਿੱਧੂ ਨੇ ਆਪਣੀ ਨਵੀਂ ਕਹਾਣੀ ‘ਕਬੂਤਰੀ ਦੀ ਪਰਵਾਜ਼’, ਮਨਦੀਪ ਡਡਿਆਣਾ ਨੇ ਕਹਾਣੀ ‘ਦੋ ਰੰਗੀ ਪੱਗ’, ਗੁਰਮੀਤ ਸਿੰਘ ਬਿਰਦੀ ਨੇ ਕਹਾਣੀ ‘ਹੋਵੇ ਕੁੱਝ ਖਾਸ ਜਿਹਾ’, ਮੁਖਤਿਆਰ ਸਿੰਘ ਨੇ ਕਹਾਣੀ ‘ਅਸੀਂ ਉਹ ਨਹੀਂ ਰਹੇ’, ਅਮਰੀਕ ਸਿੰਘ ਸਾਗੀ ਨੇ ਕਹਾਣੀ ‘ਬਹਿਜਾ ਮੇਰੇ ਸਾਈਕਲ ’ਤੇ’, ਕੇਵਲ ਮੰਜਾਲੀਆਂ ਨੇ ਕਹਾਣੀ ‘ਗੁੱਡ ਮਿੱਡ ਨਾਈਟ’ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਨੇ ਬਾਲ ਕਹਾਣੀ ‘ਬੂਟਾ’ ਪੜ੍ਹੀ।
ਇਸ ਤਰ੍ਹਾਂ ਸਾਹਿਤ ਸਭਾ ਦੀ ਮੀਟਿੰਗ ਵਿੱਚ ਜੂਨ ਦੀ ਵਰ੍ਹਦੀ ਲੂਅ ਵਿੱਚ ਕਵਿਤਾਵਾਂ ਅਤੇ ਕਹਾਣੀਆਂ ਦੀ ਵਰਖ਼ਾ ਹੋਈ ਅਤੇ ਸੱਤ ਘੰਟੇ ਚੱਲੀ ਇਸ ਮੀਟਿੰਗ ਵਿੱਚ ਤਕਰੀਬਨ ਸੱਤ ਵੱਡੀਆਂ ਕਹਾਣੀਆਂ ਨਾਲ਼ ਇਹ ਮੀਟਿੰਗ ਇੱਕ ਤਰ੍ਹਾਂ ਕਹਾਣੀ ਦਰਬਾਰ ਦਾ ਹੀ ਰੂਪ ਧਾਰ ਗਈ।ਪੜ੍ਹੀਆਂ ਗਈਆਂ ਰਚਨਾਵਾਂ ਉੱਪਰ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੁਖਜੀਤ, ਐਡਵੋਕੇਟ ਨਰਿੰਦਰ ਸ਼ਰਮਾ, ਬਿਹਾਰੀ ਲਾਲ ਸੱਦੀ, ਦੀਪ ਦਿਲਬਰ, ਸੰਦੀਪ ਸਮਰਾਲਾ, ਮਾਸਟਰ ਤਰਲੋਚਨ ਸਮਰਾਲਾ, ਗੁਰਭਗਤ ਗਿੱਲ ਭੈਣੀ ਸਾਹਿਬ, ਨਿਰਭੈ ਸਿੰਘ ਸਿੱਧੂ, ਜਰਨੈਲ ਸਿੰਘ ਮਾਂਗਟ ਰਾਮਪੁਰੀ, ਮਾਸਟਰ ਪੁਖਰਾਜ ਸਿੰਘ ਘੁਲਾਲ, ਬਲਵੰਤ ਮਾਂਗਟ, ਐਡਵੋਕੇਟ ਗਗਨਦੀਪ ਸ਼ਰਮਾ, ਤਰਨਜੀਤ ਸਿੰਘ ਮਾਂਗਟ, ਤਰਨ ਸਿੰਘ ਬੱਲ, ਗੁਰਦੀਪ ਸਿੰਘ ਮਹੌਣ, ਮਨਜੀਤ ਘਣਗਸ, ਨਵਇੰਦਰ ਸਿੰਘ ਮੰਜਾਲੀਆਂ, ਹਰਿੰਦਰ ਘਣਗਸ ਅਤੇ ਹਰਜਿੰਦਰ ਸਿੰਘ ਲੁਧਿਆਣਾ ਆਦਿ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ।ਸਮੁੱਚੀ ਮੀਟਿੰਗ ਦੀ ਕਾਰਵਾਈ ਸਾਹਿਤ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਵੱਲੋਂ ਬਾਖੂਬੀ ਨਿਭਾਈ ਗਈ।ਸਾਹਿਤ ਸਭਾ ਵੱਲੋਂ ਮੀਟਿੰਗ ਵਿੱਚ ਉਚੇਚੇ ਤੌਰ ’ਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ।
ਅਖੀਰ ਵਿੱਚ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਜਿਥੇ ਸਾਰਿਆਂ ਦਾ ਏਨੀ ਤਪਦੀ ਗਰਮੀ ਵਿੱਚ ਦੂਰੋਂ-ਦੂਰੋਂ ਆਉਣ ’ਤੇ ਧੰਨਵਾਦ ਕੀਤਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …