ਸਕੂਲੀ ਸਮਰਕੈਂਪ ਸਿੱਖਿਆ ਵਿਭਾਗ ਲਈ ਬਣਨਗੇ ਮਿਸਾਲ – ਪ੍ਰਿੰਸੀਪਲ ਚਾਹਲ
ਬਟਾਲਾ, 22 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਪੰੰਜਾਬ ਭਰ ਦੇ ਸਾਰੇੇ ਸਕੂਲਾਂ ਵਿੱਚ ਸਵੈ-ਇੱਛਤ ਤੌਰ `ਤੇ ਲਗਾਏ ਗਏ ਸਮਰ ਕੈਂਪ ਵਿਦਿਆਰਥੀਆਂ ਨੂੰ ਜਿੰਦਗੀ ਭਰ ਯਾਦ ਰਹਿਣਗੇ।ਸਿੱਖਿਆ ਮੰਤਰੀ ਪੰਜਾਬ ਤੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਯਤਨਾਂ ਸਦਕਾ ਵਿਭਾਗ ਵਿੱਚ ਪਹਿਲੀ ਵਾਰ ਹੋਇਆ ਹੈ, ਜੂਨ ਦੀਆਂ ਛੂੱਟੀਆਂ ਵਿੱਚ ਵਿਦਿਆਰਥੀਆਂ ਨੂੰ ਬਹੁਤ ਕੁੱਝ ਸਿੱਖਣ ਵਾਸਤੇ ਮਿਲਿਆ ਹੈ।
ਜੂਨ ਦੀਆਂ ਛੁੱਟੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ (ਬਟਾਲਾ) `ਚ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਦੀ ਰਹਿਨੁਮਾਈ ਹੇਠ ਹਫਤੇ ਦਾ ਸਮਰ ਕੈਂਪ ਲਗਾਇਆ ਗਿਆ ਸੀ। ਜਿਸ ਵਿੱਚ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਸਕੂਲ ਅਧਿਆਪਕਾਂ ਨੇ ਸਿਲੇਬਸ ਤੋ ਪਰੇ ਹਟ ਕੇ ਕਈ ਤਰਾਂ ਦੀ ਗਤੀਵਿਧੀਆਂ ਕਰਵਾਈਆਂ।ਵਿਦਿਆਰਥੀਆਂ ਤੋ ਮਿਲੇ ਫੀਡ ਬੈਕ ਵਿੱਚ ਪਾਇਆ ਗਿਆ ਕਿ ਕੈਪਾਂ ਵਿੱਚ ਉਨਾਂ ਨੂੰ ਬਹੁਤ ਹੀ ਵਧੀਆ ਜਾਣਕਾਰੀ ਮਿਲੀ ਹੈ।ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਵੱਲੋ ਜਿਲਾ ਟੂਰਨਾਂਮੈਟਾਂ ਵਿੱਚ ਵਿਦਿਆਰਥੀਆਂ ਨੂੰ ਹਰ ਪੱਖੋਂ ਪਰਪੱਕ ਕਰਨ ਵਾਸਤੇ ਖੇਡ ਕੋਚ ਲਾਲੀ ਵਲੋਂ ਵਿਦਿਆਰਥੀਆਂ ਖੇਡਾਂ ਦੇ ਗੁਰ ਦੱਸੇ ਜਾ ਰਹੇ ਹਨ।ਕੈਂਪ ਵਿੱਚ ਖੇਡਾਂ ਵਾਲੇ ਵਿਦਿਆਰਥੀਆਂ ਲਈ ਵੱਖਰਾ ਪ੍ਰਬੰਧ ਹੈ, ਜਦ ਕਿ ਭੰਗੜੇ ਦੀ ਟੇ੍ਰਨਿੰਗ ਵਾਸਤੇ ਵੀ ਕੋਚ ਉਪਲੱਬਧ ਹੈ।ਕੋਚ ਨੇ ਗੱਲਬਾਤ ਦੌਰਾਨ ਦੱਸਿਆ ਕਿ ਛੁੱਟੀਆਂ ਵਿੱਚ ਸਮੇਂ ਦੀ ਸੁਚੱਜੀ ਵਰਤੋਂ ਵਾਸਤੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ ਦੇ ਗੁਰ ਸਿਖਾਏ ਜਾ ਰਹੇ ਹਨ ਅਤੇ ਜਿਲਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਈਆਂ ਜਾਣ ਵਾਲੀਆ ਖੇਡਾਂ ਲਈ ਬੱਚਿਆਂ ਨੂੰ ਸਿਖਿਅਤ ਕੀਤਾ ਜਾ ਰਿਹਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …