Thursday, December 26, 2024

ਸਿਡਾਨਾ ਇੰਸਟੀਚਿਉਟ ਆਫ ਐਜੂਕੇਸ਼ਨ ਵੱਲੋ 3 ਦਿਨਾਂ ਵਰਕਸ਼ਾਪ ਕਾਰਵਾਈ

PPN17091426ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਅਧਿਆਪਕ ਵਰਗ ਦੇ ਹੁਨਰਾਂ ਨੂੰ ਨਿਖਾਰਣ ਅਤੇ ਆਉਣ ਵਾਲੀ ਪੀੜੀ ਦੇ ਬਣ ਰਹੇ ਅਧਿਆਪਕਾਂ ਨੂੰ ਹੁਨਰ ਸਿਖਾਉਣ ਲਈ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਵੱਲੋ ਉਚੇਚੇ ਯਤਨ ਕੀਤੇ ਜਾਂਦੇ ਹਨ । ਇਹਨਾਂ ਯਤਨਾਂ ਦੀ ਲੜੀ ਵਿਚ ਹੋਰ ਵਾਧਾ ਕਰਦੇ ਹੋਏ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਵੱਲੋ ਇੰਕ ਤਿੰਨ ਦਿਨਾਂ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਅਧਿਆਪਕ ਵਰਗ ਨੂੰ ਅਧਿਆਪਨ ਦੇ ਖੇਤਰ ਵਿੱਚ ਨਵੀਆ ਲੀਹਾਂ ਤੇ ਤੋਰਨ ਦੀ ਕੋਸ਼ਿਸ਼ ਕੀਤੀ ਗਈ।ਵਰਕਸ਼ਾਪ ਵਿੱਚ ਮੁੱਖ ਵਕਤਾ ਸ਼ੀ੍ਰ ਆਈ.ਐਸ. ਸੂਰੀ ਨੇ ਪੈਡਾਗੋਗੀਕਲ ਇਟਰਵੈਸ਼ਨ ਇਨ ਟੀਚਿੰਗ ਲਰਨਿੰਗ ਪੋ੍ਰਸੇਸ ਤੇ ਚਾਨਣਾ ਪਾਇਆ।ਅਧਿਆਪਕਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਵੰਡ ਕੇ ਉਨਾਂ੍ਹ ਵੱਲੋ ਵੱਖ-ਵੱਖ ਕਿਰਿਆਵਾਂ ਕਰਵਾਈਆਂ ਅਤੇ ਇਸ ਦੇ ਉਪਰੰਤ ਹਰ ਗਰੁੱਪ ਨੇ ਆਪਣੀਆਂ ਕਿਰਿਆਵਾਂ ਦਾ ਪ੍ਰਦਰਸ਼ਨ ਕੀਤਾ । ਇਸ ਵਿੱਚ ਵੱਡੇ ਪੱਧਰ ਤੇ ਪੇਂਡੂ ਅਤੇ ਸਹਿਰੀ ਸੰਸਥਾਵਾਂ ਦੇ ਅਧਿਆਪਕਾਂ ਅਤੇ ਪੁਰਾਣੇ ਵਿਦਿਆਰਥੀਆਂ ਨੇ ਹਿੱਸਾ ਲਿਆ।ਡਾ. ਆਈ.ਐਸ. ਸੂਰੀ ਯੂਨੀਵਰਸਿਟੀ ਆਫ ਨਾਗਾਲੈਂਡ ਵਿੱਚ ਸਿਖਿਆਂ ਸ਼ਾਸਤਰੀ ਹਨ । ਸੈਟਰਲ ਯੂਨੀਵਰਸਿਟੀ ਆਫ ਐਜੂਕੇਸ਼ਨ ਦੇ ਰਿਟਾਇਡ ਪੋ੍ਰ: ਆਈ. ਐਸ਼. ਸੂਰੀ ਨੇ ਉਦੀਧਨ ਪੀ੍ਰਵਰਤਨ ਅਤੇ ਹੋਰ ਅਧਿਅਤਪਨ ਤਕਨੀਕਾਂ ਬਾਰੇ ਚਾਨਣਾ ਪਾਇਆ, ਜਿਸ ਵਿੱਚ ਦੱਸਿਆ ਗਿਆ ਕਿ ਇਸ ਸਿੱਖਿਆਰਥੀ ਚੰਗਾ ਟਿਊਟਰ ਬਣ ਸਕਦਾ ਹੈ। ਪੋ੍ਰ ਸੂਰੀ ਨੇ ਅਧਿਆਪਕਾਂ ਨੂੰ ਵੱਖ- ਵੱਖ ਅਧਿਆਪਨ ਕੋਸ਼ਲਾਂ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਪੋ੍ਰ. ਐਸ.ਕੇ ਕਪੂਰ ਨੇ ਜਿੰਦਗੀ ਦੇ ਸਪੂੰਰਨ ਕੋਸ਼ਲਾਂ ਦੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀ ਲੀਡਰਸ਼ਿਪ ਨੂੰ ਉਤਸ਼ਾਹਿਤ ਕੀਤਾ।ਕਾਲਜ ਦੇ ਪਿੰ:ਡਾ. ਜੀਵਨ ਜੋਤੀ ਸਿਡਾਨਾ ਨੇ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਚੰਗੀ ਅਗਵਾਈ ਕਰਨ ਵਾਲੇ ਨਾਗਰਿਕ ਬਨਾਉਣ ਦਾ ਜਿੰਮਾ ਲਿਆ।ਇਸ ਵਰਕਸ਼ਾਪ ਵਿੱਚ ਕਾਲਜ ਦਾ ਨਿਊਜ਼ ਲੈਟਰ ਰੀਲਿਜ਼ ਕੀਤਾ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply