ਅੱਡਾ ਅਲਗੋਂ, 17 ਸਤੰਬਰ (ਹਰਦਿਆਲ ਸਿੰਘ ਭੈਣੀ) ਕਸਬਾ ਅਲਗੋਂ ਕੋਠੀ ਤੋਂ ਥੋੜੀ ਦੂਰ ਪੈਂਦੀ ਪਿੰਡ ਭਾਈ ਲੱਧੂ ਵਿਖੇ ਬਾਬਾ ਲੱਖ ਦਾਤਾ ਜੀ ਦੀ ਦਰਗਾਹ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੇਲਾ ਮਨਾਇਆ ਗਿਆ। ਮੇਲੇ ਵਿੱਚ ਪਹੁੰਚੇ ਗਾਇਕ ਪ੍ਰਗਟ ਬੱਗੂ ਮਿਸ ਬੱਗੂ ਤੇ ਕੁਲਦੀਪ ਰਸੀਲਾ ਮਿਸ ਅਮਨ ਧਾਲੀਵਾਲ ਨੇ ਆਪਣੇ ਗਾਏ ਗੀਤਾਂ ਨਾਲ ਵੇਖਣ ਆਏ ਮੇਲਾ ਪ੍ਰੇਮੀਆਂ ਨੂੰ ਝੂਮਣ ਲਾ ਦਿੱਤਾ। ਡੇਰੇ ਦੇ ਮੁਖ ਸੇਵਾਦਾਰ ਸਤਨਾਮ ਸਿੰਘ, ਬਾਬਾ ਜੰਟੇ ਸ਼ਾਹ, ਸੇਵਾ ਸਿੰਘ, ਸੁਖਚੈਨ ਸਿੰਘ, ਜਗਰੂਪ ਸਿੰਘ, ਰਾਜ ਸਿੰਘ, ਜੋੜ ਸਿੰਘ ਵਾਲਾ, ਅਰਸ਼ਦੀਪ ਸਿੰਘ, ਕੁਲਦੀਪ ਸਿੰਘ ਬੇਅੰਤ ਸਿੰਘ, ਬੱਲੂ ਠੇਕੇਦਾਰ, ਗੁਰਜੰਟ ਸਿੰਘ ਭੈਣੀ ਆਦਿ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …