Friday, December 27, 2024

ਬਾਬਾ ਬੱਧਨੀ ਕਲਾਂ ਵਲੋਂ ਗੁਰਮਤਿ ਸਮਾਗਮਾਂ ਦਾ ਉਪਰਾਲਾ ਸ਼ਲਾਘਾਯੋਗ-ਗਿ: ਮੱਲ ਸਿੰਘ

ਸੰਗਤਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਕੀਤੀ ਅਪੀਲ

PPN18091406
ਅਮ੍ਰਿਤਸਰ 18 ਸਤੰਬਰ (ਸਾਜਨ ਮਹਿਰਾ)- ਸਥਾਨਕ ਪਟਾਕਾ ਮਾਰਕੀਟ ਜਹਾਜਗੜ੍ਹ ਵਿਖੇ ਬਾਬਾ ਜ਼ੋਰਾ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਦੇ ਚੱਲ ਰਹੇ ਗੁਰਮਤਿ ਸਮਾਗਮਾਂ ਵਿਚ ਹਾਜ਼ਰੀਆਂ ਭਰਨ ਲਈ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਦੀਵਾਨਾਂ ਵਿਚ ਪਹੁੰਚੇ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਮੱਲ ਸਿੰਘ ਨੇ ਕਿਹਾ ਕਿ ਬਾਬਾ ਜੀ ਵੱਲੋਂ ਜਿਹੜਾ ਹਰ ਸਾਲ ਅੰਮ੍ਰਿਤਸਰ ਵਿਖੇ ਗੁਰਮਤਿ ਸਮਾਗਮ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਦਾ ਮਕਸਦ ਵੱਧ ਤੋਂ ਵੱਧ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉਣਾ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੰਗਤਾਂ ਜੋੜਨਾ ਹੈ। ਉਨ੍ਹਾਂ ਨੇ ਸੰਗਤਾਂ ਨੁੰ ਅਪੀਲ ਕੀਤੀ ਕਿ ਉਹ ਬਾਬਾ ਜ਼ੋਰਾ ਸਿੰਘ ਜੀ ਵੱਲੋਂ ਸੁਲਤਾਨਵਿੰਡ ਪਿੰਡ ਗੁਰਦੁਆਰਾ ਠਾਠ ਵਿਖੇ ਸੰਗਤਾਂ ਨੂੰ ਖੰਡੇ ਬਾਟੇ ਦਾ ਜਿਹੜਾ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਉਸ ਵਿਚ ਭਾਗ ਲੈ ਕੇ ਅੰਮ੍ਰਿਤ ਛੱਕਕੇ ਗੁਰੂ ਵਾਲੇ ਬਣਨ। ਉਨ੍ਹਾਂ ਕਿਹਾ ਕਿ ਅੱਜਕਲ੍ਹ ਨੌਜਵਾਨ ਪੀੜੀ ਕੇਸਾਂ ਦੀ ਬੇਅਦਬੀ ਕਰਕੇ ਸਿੱਖੀ ਸਿਧਾਤਾਂ ਤੋਂ ਦੂਰ ਹੋ ਰਹੀ ਹੈ ਇਸ ਲਈ ਨੌਜਵਾਨਾਂ ਨੂੰ ਸਿੱਧੇ ਰਾਹੇ ਪਾਉਣ ਲਈ ਅਤੇ ਸਿੱਖੀ ਨਾਲ ਜੋੜਨ ਲਈ ਇਹੋ ਜਿਹੇ ਧਾਰਮਿਕ ਸਮਾਗਮ ਹਰ ਜਗ੍ਹਾ ਹੋਣੇ ਚਾਹੀਦੇ ਹਨ। ਗੁਰਮਤਿ ਸਮਾਗਮ ਵਿਚ ਬਾਬਾ ਜ਼ੋਰਾ ਸਿੰਘ ਜੀ ਬੱਧਨੀ ਕਲਾਂ ਵਾਲੇ, ਬਾਬਾ ਗੁਰਬਖਸ਼ ਸਿੰਘ, ਸਿੱਖ ਸਟੂਡੈਂਟਸ ਫੈਡਰੇਸਨ ਮਹਿਤਾ ਦੇ ਜਿਲਾ ਪ੍ਰਧਾਨ ਅਮਰਬੀਰ ਸਿਘ ਢੋਟ, ਮੁੱਖ ਸੇਵਾਦਾਰ ਬਲਵਤ ਸਿਘ ਦਾਰਜੀ ਅਤੇ ਉਘੇ ਸਮਾਜ ਸੇਵਕ ਸੇਵਾਦਾਰ ਹਰਜੀਤ ਸਿਘ ਨੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਓ, ਸ਼ਾਲ ਅਤੇ ਸ਼੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ। ਸਮਾਗਮ ਵਿਚ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਕੁਲਵਤ ਸਿਘ ਢੋਟ, ਇਦਰਜੀਤ ਸਿਘ ਸੁਲਤਾਨਵਿਡ, ਸਦੀਪ ਸਿਘ, ਬਲਵਿਦਰ ਸਿਘ, ਜਸਪਾਲ ਸਿਘ ਖਾਲਸਾ, ਗੁਪਿਦਰ ਸਿਘ ਠੇਕੇਦਾਰ, ਬਲਦੇਵ ਸਿਘ ਠੇਕੇਦਾਰ, ਅਰਵਿਦਰ ਸਿਘ ਆਰਕੀਟੈਕਟ, ਰਜਿਦਰ ਸਿਘ ਰਾਜਾ, ਹਰਪ੍ਰੀਤ ਸਿਘ ਵਿੱਕੀ, ਹਰਜਿਦਰ ਸਿਘ, ਨਿਰਮਲ ਸਿਘ, ਲਖਵਿਦਰ ਸਿਘ ਠੇਕੇਦਾਰ, ਦਾਸ ਜੀ, ਸੇਵਕ ਸਿਘ ਧੂੜਕੋਟ, ਜਸਵਤ ਸਿਘ ਲਾਟੀ, ਜਗਜੀਤ ਸਿਘ ਚੌਹਾਨ, ਸਮਰਪ੍ਰੀਤ ਸਿਘ ਸਨੀ ਤੇ ਸੰਗਤਾਂ ਹਾਜ਼ਰ ਸਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply