ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਬੁਢਲਾਡਾ ਰੋਡ `ਤੇ ਪਸ਼ੂ ਹਸਪਤਾਲ ਦੇ ਨਾਲ ਬਣੇ ਕੂੜਾ ਡੰਪ `ਚੋਂ ਪਲਾਸਟਿਕ ਦੇ ਲਿਫਾਫੇ ਉਡ ਕੇ ਖੇਤਾਂ `ਚ ਆਉਣ ਨਾਲ ਕਿਸਾਨ ਪ੍ਰੇਸ਼ਾਨ ਹਨ।ਕਿਸਾਨ ਜੁਗਰਾਜ ਸਿੰਘ, ਦੀਦਾਰ, ਜਗਸੀਰ ਸਿੰਘ, ਮੱਖਣ ਸਿੰਘ ਸਹਿਜਪਾਲ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਉਹ ਇਨ੍ਹਾਂ ਲਿਫਾਫਿਆਂ ਤੋਂ ਡਾਢੇ ਤੰਗ ਹਨ, ਕਿਉਂਕਿ ਤਜ਼ ਹਵਾਵਾਂ ਚੱਲਣ ਤੋਂ ਇਲਾਵਾ ਆਮ ਵਰਤਾਰੇ `ਚ ਵੀ ਕੂੜਾ ਡੰਪ `ਚੋਂ ਪਲਾਸਟਿਕ ਦੇ ਮਣਾਂ-ਮੂੰਹੀ ਲਿਫਾਫੇ ਉਨ੍ਹਾਂ ਦੇ ਖੇਤਾਂ `ਚ ਆ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਸਰਕਾਰ ਤੇ ਪ੍ਰਸਾਸ਼ਨ ਵਲੋਂ ਭਾਵੇਂ ਇਨ੍ਹਾਂ ਪਲਾਸਟਿਕ ਦੇ ਲਿਫਾੋਫਆਂ `ਤੇ ਪਾਬੰਦੀ ਲਾਈ ਗਈ ਹੈ।ਪਰ ਇਸ ਦੇ ਬਾਵਜ਼ੂਦ ਇਹਨਾਂ ਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਹੁਣ ਜੀਰੀ ਦੇ ਸੀਜ਼ਨ ਦੌਰਾਨ ਇਹ ਲਿਫਾਫੇ ਉਨ੍ਹਾਂ ਦੇ ਪਾਣੀ ਲਾਏ ਖੇਤ `ਚ ਆ ਜਾਂਦੇ ਹਨ, ਜਿਨ੍ਹਾਂ ਨੂੰ ਚੁੱਕਣਾ ਬੇਹੱਦ ਮੁਸ਼ਕਿਲ ਹੈ।ਉਨ੍ਹਾਂ ਅੱਗੇ ਦੱਸਿਆ ਇਸ ਸਮੱਸਿਆ ਸਬੰਧੀ ਉਹ ਨਗਰ ਪੰਚਾਇਤ ਨੂੰ ਜ਼ੁਬਾਨੀ ਕਲਾਮੀ ਜਾਣੂ ਕਰਵਾ ਚੁੱਕੇ ਹਨ, ਪਰ ਅਜੇ ਤਾਂਈ ਕੋਈ ਕਰਵਾਈ ਅਮਲ `ਚ ਨਹੀਂ ਲਿਆਂਦੀ ਗਈ।ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ `ਤੇ ਸਖਤੀ ਵਰਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਮਿਲ ਸਕੇ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …