Wednesday, December 25, 2024

ਤਿੰਨ-ਰੋਜ਼ਾ ਸਮਰ ਸਕੂਲ ਰਿਫਰੈਸ਼ਰ ਕੋਰਸ ਜੀ.ਐਨ.ਡੀ.ਯੂ ਵਿਖੇ ਸਮਾਪਤ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਤਿੰਨ-ਰੋਜ਼ਾ ਸਮਰ ਸਕੂਲ ਯੂ.ਜੀ.ਸੀ-ਹਿਊਮਨ ਰਿਸੋਰਸ GNDUਡਿਵੈਲਪਮੈਂਟ ਸੈਂਟਰ ਵਿਖੇ ਸਮਾਪਤ ਹੋ ਗਿਆ।ਇਸ ਕੋਰਸ ਵਿੱਚ ਪੰਜਾਬ ਅਤੇ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕਾਂ ਨੇ ਹਿੱਸਾ ਲਿਆ।ਡਾ. ਐਚ.ਪੀ ਸਿੰਘ ਦਿਲ ਦੀਆਂ ਬਿਮਾਰੀਆਂ ਦੇ ਉੱਘੇ ਮਾਹਰ, ਜੋ ਕਿ ਇਸ ਸਮੇਂ ਫੋਰਟਿਸ ਐਸਕੋਰਟਸ ਅੰਮ੍ਰਿਤਸਰ ਵਿਖੇ ਮੈਡੀਕਲ ਡਾਇਰੈਕਟਰ ਹਨ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਆਪਣੇ ਸਮਾਪਤੀ ਭਾਸ਼ਣ ਵਿਚ ਡਾ. ਸਿੰਘ ਨੇ ਸਮਾਜ ਦੀਆਂ ਗਿਰ ਰਹੀਆਂ ਕਦਰਾਂ ਕੀਮਤਾਂ ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਇਸ ਬੁਰਾਈ ਨੂੰ ਦੂਰ ਕਰਨ ਲਈ ਅਧਿਆਪਕਾਂ ਨੂੰ ਇਕ ਮਹੱਤਵਪੂਰਨ ਰੋਲ ਅਦਾ ਕਰਨਾ ਪਵੇਗਾ।ਇਸ ਕੋਰਸ ਨੂੰ ਅਧਿਅਪਕਾਂ ਦੀ ਸੋਚ-ਪੱਧਰ ਨੂੰ ਉੱਚਾ ਚੁੱਕਣ ਵਾਲਾ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਅਜਿਹੇ ਕੋਰਸ ਹੋਰ ਵੀ ਕਿੱਤਿਆਂ ਵਿਚ ਵੀ ਸਮੇਂ-ਸਮੇਂ ਤੇ ਕਰਵਾਏ ਜਾਣੇ ਚਾਹੀਦੇ ਹਨ।ਇਕ ਚੰਗੇ ਸਮਾਜ ਦੀ ਸਿਰਜਣਾ, ਜੋ ਕਿ ਅਜੋਕੇ ਯੁੱਗ ਦੀ ਇਕ ਬਹੁਤ ਜ਼ਰੂਰਤ ਹੈ, ਦੀ ਜਿੰਮੇਵਾਰੀ ਅਧਿਆਪਕਾਂ ਦੇ ੇ ਮੋਢਿਆਂ ਤੇ ਹੈ ਅਤੇ ਉਹਨਾਂ ਨੂੰ ਵਿੱਦਿਆ ਦੇਣ ਦੇ ਨਾਲ ਨਾਲ ਇਹ ਵੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਉਹਨਾਂ ਨੇ ਚੰਗੀ ਸਿਹਤ ਦੇ ਨੁਕਤਿਆਂ ਨਾਲ ਮਿਲਾਉਂਦੇ ਹੋਏ ਕਿਹਾ ਕਿ ਚੰਗੀ ਸਿਹਤ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਬੀਮਾਰੀ ਨਾ ਹੋਣਾ, ਬਲਕਿ ਦਿਮਾਗੀ ਹਾਲਤ ਦਾ ਠੀਕ ਹੋਣਾ ਵੀ ਹੈ, ਉਹਨਾਂ ਨੇ ਸਮਾਜ ਵਿਚ ਬੀਮਾਰੀਆਂ ਦੇ ਕਾਰਨ ਦੱਸੇ ਜਿਵੇਂ ਕਿ ਬਦਲ ਰਿਹਾ ਜੀਵਣ ਢੰਗ, ਖਾਣ-ਪੀਣ ਦੀਆਂ ਆਦਤਾਂ ਅਤੇ ਵਧ ਰਹੀਆਂ ਚਿੰਤਾਵਾਂ ਨੂੰ ਦੱਸਿਆ।ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਧਿਆਪਕ ਚੰਗੀ ਸਿੱਖਿਆ ਦੇ ਕੇ ਕਈ ਸਮਾਜਿਕ ਅਤੇ ਸ਼ਰੀਰਕ  ਬੀਮਾਰੀਆਂ ਬਾਰੇ ਸਮਾਜ ਨੂੰ ਜਾਣੂ ਕਰਵਾ ਸਕਦੇ ਹਨ।ਉਹਨਾਂ ਨੇ ਕਿਹਾ ਕਿ ਫੋਰਟੀਸ ਐਸਕੋਰਟ ਆਉਣ ਵਾਲੇ ਸਮੇਂ ਵਿਚ ਸੈਂਟਰ ਨਾਲ ਰਲ ਕੇ ਆਪਣੇ ਡਾਕਟਰਾਂ ਰਾਹੀਂ ਚੰਗੀ ਸਿਹਤ ਬਾਰੇ ਜਾਣਕਾਰੀ ਦੇਣ ਦਾ ਚਾਹਵਾਨ ਹੈ।
ਪ੍ਰੋ: ਸਤਵਿੰਦਰ ਕੌਰ ਢਿੱਲੋਂ, ਕੋਰਸ ਕੋ-ਆਰਡੀਨੇਟਰ ਨੇ ਇਸ ਕੋਰਸ ਦੀਆਂ ਵਿਸ਼ੇਸ਼ਤਾਵਾਂ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਅਧਿਆਪਕਾਂ ਨੂੰ ਇਸ ਕੋਰਸ ਦੌਰਾਨ ਹਾਸਲ ਕੀਤੀ ਜਾਣਕਾਰੀ ਨੂੰ ਅੱਗੇ ਵੰਡਣ ਚਾਹੀਦਾ ਹੈ।ਡਾਇਰੈਕਟਰ, ਪ੍ਰੋ: ਆਦਰਸ਼ ਪਾਲ ਵਿਗ ਨੇ ਕਿਹਾ ਕਿ ਜਾਣਕਾਰੀ ਵਧਾਉਣਾ ਹਰ ਇਕ ਦੀ ਲੋੜ ਹੈ, ਖਾਸ ਤੌਰ ਤੇ ਅਧਿਆਪਕਾਂ ਲਈ।ਅੱਜ ਦੇ ਸਮੇਂ ਵਿਚ ਕੋਈ ਵੀ ਅਧਿਆਪਕ ਕੇਵਲ ਆਪਣੇ ਹੀ ਵਿਸ਼ੇ ਤੱਕ ਸੀਮਿਤ ਨਹੀਂ ਰਹਿ ਸਕਦਾ।ਹਿੱਸਾ ਲੈਣ ਆਏ ਅਧਿਆਪਕਾਂ ਨੇ ਸੈਂਟਰ ਦਾ ਹਰ ਤਰ੍ਹਾਂ ਦੀ ਸਹਾਇਤਾ ਲਈ ਧੰਨਵਾਦ ਕੀਤਾ ਅਤੇ ਕੁਝ ਜ਼ਰੂਰੀ ਸੁਝਾਅ ਦਿੱਤੇ।ਇਸ ਤੋਂ ਪਹਿਲਾਂ ਪ੍ਰੋ: ਆਦਰਸ਼ ਪਾਲ ਵਿਗ, ਪ੍ਰੋ: ਸਤਵਿੰਦਰ ਕੌਰ ਢਿੱਲੋਂ ਅਤੇ ਡਾ. ਮੋਹਨ ਕੁਮਾਰ ਨੇ ਮੁੱਖ ਮਹਿਮਾਨ ਦਾ ਇਕ ਪੌਦਾ ਅਤੇ ਫੁਲਕਾਰੀ ਦੇ ਕੇ ਸਵਾਗਤ ਕੀਤਾ ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply