200 ਬੱਚੇ ਰੋਜ਼ਾਨਾ ਦੇਖ ਸਕਣਗੇ ਨਾਟਕ
ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਸਾਲ ਨੂੰ ਸਮਰਪਿਤ ਪੰਜਾਬ ਨਾਟਸ਼ਾਲਾ ਵਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਤਿੰਦਰ ਬਰਾੜ ਲਿਖਤ ਤੇ ਜਸਵੰਤ ਸਿੰਘ ਮਿੰਟੂ ਦੇ ਨਿਰਦੇਗ਼ਿਤ ਨਾਟਕ ਸਾਕਾ ਜਲ੍ਹਿਆਂਵਾਲਾ ਬਾਗ਼ ਦਾ ਮੰਚਨ ਕੀਤਾ ਗਿਆ।ਇਸ ਨਾਟਕ ਨੂੰ ਸੰਗੀਤ ਹਰਿੰਦਰ ਸੋਹਲ ਵਲੋਂ ਦਿੱਤਾ ਗਿਆ ਹੈ ਅਤੇ ਸੈਟ ਦਾ ਡਿਜਾਇਨ ਸੰਨੀ ਮੈਸੂਨ ਦੁਆਰਾ ਤਿਆਰ ਕੀਤਾ ਗਿਆ ਹੈ।
ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਇਸ ਖ਼ੂਨੀ ਸਾਕੇ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਪੰਜਾਬ ਨਾਟਸ਼ਾਲਾ ਵਿਖੇ 100 ਸ਼ੋਅ ਕਰਵਾਉਣ ਲਈ ਕਿਹਾ ਗਿਆ ਤੇ ਇਹ ਸ਼ੋਅ ਸਕੂਲੀ ਬੱਚਿਆਂ ਨੂੰ ਦਿਖਾਏ ਜਾਣਗੇ।ਇਸ ਲੜੀ ਦੇ ਪਹਿਲੇ ਸ਼ੋਅ ਨੂੰ ਦੇਖਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ ਨੇ ਮੁੱਖ ਤੌਰ ‘ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਪ੍ਰਿੰਸੀਪਲ ਮਨਮੀਤ ਕੌਰ ਅਤੇ ਜਤਿੰਦਰ ਬਰਾੜ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਨਾਟਕ ਦੀ ਸ਼ੁਰੂਆਤ ਕਰਵਾਈ ਗਈ।ਇਸ ਨਾਟਕ ਦੇ ਮੰਚਨ ਰਾਹੀਂ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਭੇਟ ਚੜ੍ਹੇ 1500 ਤੋਂ ਵਧੇਰੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਨਾਟਕ ਦੀ ਸਮਾਪਤੀ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਮਰਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਨਾਟਕ ਦੇ ਕਲਾਕਾਰਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਨਾਟਸ਼ਾਲਾ ਵਿਖੇ ਸਕੂਲੀ ਬੱਚਿਆਂ ਲਈ ਨਾਟਕ ਸਾਕਾ ਜਲ੍ਹਿਆਂਵਾਲਾ ਬਾਗ਼ ਦੇ 100 ਸ਼ੋਅ ਦਿਖਾਉਣੇ ਤੈਅ ਹੋਏ ਹਨ ਜਿਸ ਦਾ ਅਰੰਭ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਟਕਾਂ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਹੈ ਅਤੇ ਹਰ ਰੋਜ਼ 200 ਤੋਂ ਜਿਆਦਾ ਸਕੂਲੀ ਬੱਚਿਆਂ ਨੂੰ ਇਹ ਨਾਟਕ ਦਿਖਾਇਆ ਜਾਵੇਗਾ।
ਇਸ ਮੌਕੇ ਜਤਿੰਦਰ ਬਰਾੜ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਹੀ ਪ੍ਰਸ਼ਾਸ਼ਨ ਵਲੋਂ ਪੂਰਾ ਸਹਿਯੋਗ ਮਿਲਦਾ ਰਿਹਾ ਹੈ ਅਤੇ ਆਸ ਕਰਦੇ ਹਨ ਕਿ ਭਵਿੱਖ ਵਿੱਚ ਵੀ ਕਲਾਕਾਰਾਂ ਨੂੰ ਪ੍ਰਸ਼ਾਸ਼ਨ ਆਪਣਾ ਪੂਰਾ ਸਹਿਯੋਗ ਦੇਵੇਗਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …