ਨਸ਼ੇ ਤੋਂ ਪੀੜਤ ਵਿਅਕਤੀ ਓਟ ਸੈਂਟਰਾਂ ਵਿੱਚ ਕਰਵਾ ਸਕਦੇ ਹਨ ਮੁਫ਼ਤ ਇਲਾਜ-ਐਸ.ਡੀ.ਐਮ
ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕ ਗੁਪਤ ਸੁਚਨਾ ਦੇ ਅਧਾਰ `ਤੇ ਸਿਵਲ ਸਰਜਨ ਡਾ. ਪ੍ਰਭਦੀਪ ਕੋਰ ਜੋਹਲ ਵਲੋ ਗਠਿਤ ਕੀਤੀ ਟੀਮ ਨੇ ਕੋਟ ਖਾਲਸਾ ਇਲਾਕੇ `ਚ ਗੁਰਦੁਆਰਾ ਬੋਹੜੀ ਸਾਹਿਬ ਰੋਡ ਨੇੜੇ ਰਾਧਾ ਸਵਾਮੀ ਸਤਿਸੰਗ ਭਵਨ ਵਿਖੇ ਅਣ-ਅਧਿਕਾਰਤ ਨਸ਼ਾ ਛੁਡਾਉ ਕੇਦਰ ਉਪਰਾਲਾ ਡਰੱਗ ਕਾਊਸਲਿੰਗ ਐਂਡ ਰੀਹੈਬਲੀਟੇਸ਼ਨ ਸੈਂਟਰ ਦੀ ਜਾਂਚ ਕੀਤੀ।
ਐਸ.ਡੀ.ਐਮ ਸ਼ਿਵਰਾਜ ਬੱਲ ਦੀ ਅਗਵਾਈ ਵਾਲੀ ਜਾਂਚ ਟੀਮ ਵਿੱਚ ਸਿਹਤ ਵਿਭਾਗ ਦੇ ਡਾ. ਕਿਰਨਦੀਪ ਕੋਰ ਸਹਾਇਕ ਸਿਵਲ ਸਰਜਨ, ਅਮਰਦੀਪ ਸਿੰਘ ਡਿਪਟੀ ਐਮ.ਈ.ਆਈ.ਓ ਅਤੇ ਆਰੂਸ਼ ਭੱਲਾ ਸ਼ਾਮਲ ਸਨ।
ਢਾ. ਕਿਰਨਦੀਪ ਕੋਰ ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਉਕਤ ਸੈਂਟਰ ਵਲੋ ਕੋਈ ਵੀ ਰਜਿਸਟ੍ਰੇਸ਼ਨ ਸਰਟੀਫੀਕੇਟ ਨਹੀ ਲਿਆ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਇਥੇ ਮਰੀਜਾ ਨੰੂ ਦਾਖਲ ਕਰ ਕੇ ਅਣ-ਅਧਿਕਾਰਤ ਤੋਰ `ਤੇ ਕੈਦ ਕਰ ਕੇ ਰੱਖਿਆ ਜਾਂਦਾ ਸੀ।ਜਾਂਚ ਦੌਰਾਨ ਦਾਖਲ ਮਰੀਜ਼ ਨੇ ਦਸਿਆ ਕਿ ਉਸ ਨਾਲ ਮਾੜਾ ਵਿਵਹਾਰ ਅਤੇ ਮਾਰੁਟਾਈ ਵੀ ਕੀਤੀ ਜਾਦੀ ਸੀ। ਜਾਂਚ ਟੀਮ ਨੇ ਕਾਰਵਾਈ ਕਰਦਿਆਂ ਹੋਇਆਂ ਇਸ ਮਰੀਜ ਨੰੂ ਛੁਡਾ ਕੇ ਸਵਾਮੀ ਵਿਵੇਕਾਨੰਦ ਰਿਹੈਬਲੀਟੇਸ਼ਨ ਸੈਂਟਰ ਅੰਮ੍ਰਿਤਸਰ ਦਾਖਲ ਕਰਵਾਇਆ ਅਤੇ ਸੈਂਟਰ ਨੰੂ ਸੀਲ ਕਰਦੇ ਹੋਏ, ਕਾਨੰੂਨੀ ਕਾਰਵਾਈ ਲਈ ਸਬੰਧਤ ਥਾਣਾ ਇੰਚਾਰਜ ਨੰੂ ਲਿਖ ਕੇ ਦਿੱਤਾ ਗਿਆ।
ਸ਼ਿਵਰਾਜ ਬੱਲ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਅਤੇ ਡਾ. ਪ੍ਰਭਦੀਪ ਕੋਰ ਜੋਹਲ ਵਲੋ ਆਮ ਲੋਕਾਂ ਨੰੂ ਅਪੀਲ ਕੀਤੀ ਕਿ ਲੋੜ ਪੈਣ `ਤੇ ਸਰਕਾਰ ਵਲੋ ਚਲਾਏ ਜਾ ਰਹੇ 10 ਅੋਟ ਸੈਂਟਰ ਅਤੇ 2 ਨਸ਼ਾ ਛੁਡਾਉ ਕੇਂਦਰਾ ਵਿੱਚ ਹੀ ਆਪਣਾ ਇਲਾਜ਼ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਸਰਕਾਰ ਵੱਲੋਂ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ ਅਤੇ ਮਰੀਜਾਂ ਦੀ ਸਮੇਂ ਸਮੇਂ `ਤੇ ਕੌਂਸਲਿੰਗ ਵੀ ਹੁੰਦੀ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …