ਅੰਮ੍ਰਿਤਸਰ 19 ਸਤੰਬਰ (ਗੁਰਪ੍ਰੀਤ ਸਿੰਘ) ਸ੍ਰੀਨਗਰ ਵਿਖੇ ਕੁਦਰਤੀ ਆਫਤ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਸ ਦਿਨਾਂ ਤੋਂ ਲਗਾਤਾਰ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ।ਰਾਹਤ ਕੈਂਪ ਗੁਰਦੁਆਰਾ ਸ਼ਹੀਦ ਬੁੰਗਾ ਬਰਜਲਾ ਬਡਗਾਮ ਵਿਖੇ ਅੱਜ ਦਸਵੇਂ ਦਿਨ ਸ਼ੋ੍ਰਮਣੀ ਕਮੇਟੀ ਦੀ ਟੀਮ ਨੇ ਵੱਖ-ਵੱਖ ਇਲਾਕਿਆਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ। ਸ਼ੋ੍ਰਮਣੀ ਕਮੇਟੀ ਦੀ ਰਾਹਤ ਸਮੱਗਰੀ ਦੇ ਮੁਖੀ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਨੇ ਮੁਸਲਿਮ ਭਾਈਚਾਰੇ ਦੇ ਇਲਾਕਿਆਂ ਇਕਰਾ ਮਸਜਿਦ, ਸਰਾਏ ਬਾਲਾ, ਬਾਬਾ ਫਰੀਦ ਨਗਰ, ਮਸਜਿਦ ਬਾਰਾਂ ਪੱਥਰ ਹਫਤਚਨਾਰ, ਅਬਾਦੀ ਗੁਲਸ਼ਨ ਨਗਰ, ਬਰਬਰਸ਼ਾਹ, ਗੁਪਕਾਰ ਤੋਂ ਇਲਾਵਾ ਤੁਲਸੀ ਨਗਰ, ਰਾਮਬਾਗ, ਬਟਮਾਲੂ ਬਾਰਾਂ ਪੱਥਰ,ਬਟਮਾਲੂ ਪੀ ਸੀ ਆਰ, ਮਗਰਮਲ ਬਾਗ, ਗੁਰਦੁਆਰਾ ਸਿੰਘ ਸਭਾ ਕਦਲ, ਬਾਲਗਾਰਡਨ, ਗੁਰਦੁਆਰਾ ਪਾਤਸ਼ਾਹੀ ਛੇਵੀਂ ਆਦਿ ਇਲਾਕਿਆਂ ਦੇ ਲੋਕਾਂ ਦੀ ਸਦਭਾਵਨਾ ਦੀ ਅਲਖ ਜਗਾਉਂਦਿਆਂ ਰਾਹਤ ਸਮੱਗਰੀ ਦਿੱਤੀ। ਸ਼ੋ੍ਰਮਣੀ ਕਮੇਟੀ ਤੋਂ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ ਦੀ ਅਗਵਾਈ ਹੇਠ ਛੇ ਮੈਂਬਰੀ ਟੀਮ ਗੁਰਦੁਆਰਾ ਸ਼ਹੀਦ ਬੁੰਗਾ ਬਰਜਲਾ ਪੁੱਜ ਗਈ ਹੈ।ਇਹ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਰਾਹਤ ਕਾਰਜ ਵੰਡਣ ਦਾ ਕੰਮ ਕਰੇਗੀ।ਸ਼ੋ੍ਰਮਣੀ ਕਮੇਟੀ ਦੇ ਮੈਡੀਕਲ ਕੈਂਪ ਵਿੱਚ 500 ਤੋਂ ਵੱਧ ਲੋਕਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵੱਲੋਂ 2 ਔਰਤਾਂ ਨੂੰ ਜੋ ਕਿ ਮਰੀਜ਼ ਹਨ ਹਵਾਈ ਜਹਾਜ਼ ਰਾਹੀ ਦਿੱਲੀ ਤੇ ਅੰਮ੍ਰਿਤਸਰ ਭੇਜਿਆ ਗਿਆ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …