ਪਸ਼ੂ ਪਾਲਣ 125 ਹੋਰ ਵੈਟਰਨਰੀ ਅਫ਼ਸਰਾਂ ਦੀ ਕਰੇਗਾ ਭਰਤੀ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ 21 ਕਰੋੜ ਰੁਪਏ ਦੀ ਲਾਗਤ ਨਾਲ 38 ਬਲਾਕ ਪੱਧਰ ਦੇ ਪਸ਼ੂ ਹਸਪਤਾਲ ਤਿਆਰ ਕੀਤੇ ਗਏ ਹਨ, ਜਿਨਾਂ ਦਾ ਅਗਲੇ ਹਫਤੇ ਤੋ ਵੱਖ-ਵੱਖ ਜਿਲਿਆਂ ਤੋ ਉਦਘਾਟਨ ਕੀਤਾ ਜਾ ਰਿਹਾ ਹੈ।ਇਹ ਪ੍ਰਗਟਾਵਾ ਸ. ਗੁਲਜ਼ਾਰ ਸਿੰੰਘ ਰਣੀਕੇ ਕੈਬਨਿਟ ਵਜ਼ੀਰ ਪੰਜਾਬ ਨੇ ਅੱਜ ਪਿੰਡ ਜੇਠੂਵਾਲ (ਅੰਮ੍ਰਿਤਸਰ) ਵਿਖੇ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਪਸ਼ੂਆਂ ਦੀ ਬੀਮਾਰੀਆਂ ਦੀ ਜਾਂਚ ਤੇ ਇਲਾਜ ਕੈਪ ਸਬੰਧੀ ਕਰਵਾਏ ਰਾਜ ਪੱਧਰੀ ਪਸ਼ੂ ਜਾਗਰੂਕਤਾ ਕੈਪ ਦੌਰਾਨ ਕਰਵਾਏ ਸਮਾਗਮ ਦੌਰਾਨ ਕੀਤਾ।
ਵੱਖ-ਵੱਖ ਜਿਲਿਆਂ ਤੋ ਪੁੱਜੇ ਵੱਡੀ ਗਿਣਤੀ ਵਿਚ ਪੁਹੰਚੇ ਕਿਸਾਨਾਂ ਨੂਂੰ ਸੰਬੋਧਨ ਕਰਦਿਆਂ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀ ਰਣੀਕੇ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਲੋ ਰਾਜ ਭਰ ਵਿਚ 1000 ਪਸ਼ੂ ਜਾਗਰੂਕਤ ਕੈਪ ਲਗਾਏ ਜਾ ਰਹੇ ਹਨ ਅਤੇ ਅੱਜ ਇਨਾਂ ਪਸ਼ੂ ਜਾਗਰੂਕਤ ਕੈਪਾਂ ਦੀ ਲੜੀ ਤਹਿਤ ਪਹਿਲੇ ਰਾਜ ਪੱਧਰੀ ਕੈਪ ਦੀ ਸੁਰੂਆਤ ਕੀਤੀ ਗਈ ਹੈ।ਉਨਾਂ ਕਿਹਾ ਕਿ ਰਾਜ ਸਰਕਾਰ 20 ਕਰੋੜ ਰੁਪਏ ਦੀ ਲਾਗਤ ਨਾਲ 209 ਪਸ਼ੂ ਹਸਪਤਾਲਾਂ ਤੇ 372 ਡਿਸਪੈਂਸਰੀਆਂ ਦੀ ਮੁਰੰਮਤ ਕੀਤੀ ਜਾ ਰਹੀ ਹੈ।ਸੂਬਾ ਸਰਕਾਰ ਵਲੋ 125 ਹੋਰ ਨਵੇ ਵੈਟਰਨਰੀ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ, 40 ਕਰੋੜ ਰੁਪਏ ਨਵੀ ਤਕਨਾਲੋਜੀ ਤੇ ਖਰਚ ਕੀਤੇ ਗਏ ਹਨ ਅਤੇ ਤਕਰੀਬਨ 16 ਕਰੋੜ ਰੁਪਏ ਵਿਦੇਸ਼ੀ ਸੀਮਨ ਤੇ ਖਰਚ ਕੀਤੇ ਗਏ ਹਨ।
ਸ. ਰਣੀਕੇ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਦੀ ਇਹ ਦਿਲੀ ਇੱਛਾ ਹੈ ਕਿ ਸੂਬੇ ਦੇ ਕਿਸਾਨਾਂ ਦੀ ਆਮਦਨ ਵਿਚ ਵੱਧ ਤੋ ਵੱਧ ਵਾਧਾ ਕੀਤਾ ਜਾਵੇ। ਉਨਾਂ ਕਿਹਾ ਕਿ ਅੱਜ ਖੇਤੀਬਾੜੀ ਧੰਦੇ ਵਿਚ ਲਾਗਤ ਦੇ ਮੁਕਾਬਲੇ ਆਮਦਨ ਘੱਟ ਹੋਣ ਕਾਰਨ ਸਹਾਇਕ ਧੰਦਿਆਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ ਵੱਖ ਸਹਾਇਕ ਧੰਦੇ ਜਿਵੇ ਕਿ ਮੱਛੀ ਪਾਲਣ, ਡੇਅਰੀ ਫਾਰਮਿੰਗ, ਸ਼ੂਰ ਤੇ ਬੱਕਰੀਆਂ ਪਾਲਣ ਅਤੇ ਸ਼ਬਜ਼ੀਆਂ ਆਦਿ ਦੀ ਕਾਸ਼ਤ ਕਰਨ ਲਈ ਵੱਡੇ ਪੱਧਰ ‘ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।
ਸ. ਰਣੀਕੇ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਪਸ਼ੂ ਪਾਲਣ ਕਿੱਤੇ ਨੂੰ ਪ੍ਰਫੂਲਿਤ ਕਰਨ ਲਈ ਵੱਡੇ ਉਪਰਾਲੇ ਕੀਤੇ ਗਏ ਹਨ। ਉਨਾਂ ਦੱਸਿਆ ਕਿ ਰਾਜ ਸਰਕਾਰ ਵਲੋਂ ਹਰ ਜ਼ਿਲ੍ਹੇ ਅੰਦਰ ਪਸ਼ੂ ਮੰਡੀਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਲਈ ਰਾਜ ਅੰਦਰ ਚਲਦੀਆਂ ਫਿਰਦੀਆਂ ਪਸ਼ੂ ਵੈਨਾਂ ਚਲਾਈਆਂ ਜਾ ਰਹੀਆਂ ਹਨ।
ਡੇਅਰੀ ਵਿਕਾਸ ਮੰਤਰੀ ਸ. ਰਣੀਕੇ ਨੇ ਇਸ ਮੌਕੇ ‘ਤੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਦੀ ਸਥਾਪਨਾ ਕੀਤੀ ਗਈ ਹੈ, ਜਿਸਦੇ ਅੰਤਰਗਤ ਹਰ ਸਾਲ 6 ਹਜ਼ਾਰ ਨੌਜਵਾਨਾਂ ਨੂੰ ਡੇਅਰੀ ਦੇ ਕਿੱਤੇ ਨਾਲ ਸੰਬੰਧਤ ਟਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਡੇਅਰੀ ਯੂਨਿਟ ਸਥਾਪਿਤ ਕਰਕੇ ਰੋਜੀ ਰੋਟੀ ਕਮਾ ਸਕਣ ਅਤੇ ਟਰੇਨਿੰਗ ਉਪਰੰਤ ਉਨ੍ਹਾਂ ਨੂੰ ਨਾਮਾਤਰ ਵਿਆਜ ‘ਤੇ ਬੈਂਕਾਂ ਤੋਂ ਕਰਜੇ ਲੈ ਕੇ ਦਿੱਤੇ ਜਾਂਦੇ ਹਨ। ਪਸ਼ੂਆਂ ਦੇ ਸ਼ੈੱਡ ਬਨਾਉਣ ਲਈ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੱਛੀ ਵਿਕਾਸ ਬੋਰਡ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੂਲਿਤ ਕਰਕੇ ਕਿਸਾਨੀ ਨੂੰ ਆਰਥਿਕ ਤੌਰ ‘ਤੇ ਮਜਬੂਤ ਕੀਤਾ ਜਾਵੇ। ਇਸਤੋਂ ਇਲਾਵਾ ਸੂਰ ਅਤੇ ਬੱਕਰੀ ਪਾਲਣ ਸੰਬੰਧੀ ਰਾਜ ਪੱਧਰ ‘ਤੇ ਬੋਰਡ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਛੋਟੇ ਛੋਟੇ ਧੰਦਿਆਂ ਰਾਹੀ ਲੋਕ ਆਪਣਾ ਜੀਵਨ ਨਿਰਬਾਹ ਕਰ ਸਕਣ।
ਅੱਜ ਦੇ ਇਸ ਸਮਾਰੋਹ ਵਿਚ 9 ਜ਼ਿਲ੍ਹਿਆਂ ਨੂੰ 7000 ਡੋਜਾਂ ਸੀਮਨ ਦੀ ਵੰਡ ਕੀਤੀ ਗਈ। ਸਮਾਰੋਹ ਦੌਰਾਨ ਕੈਬਨਿਟ ਮੰਤਰੀ ਵਲੋਂ ਉੱਘੇ ਪਸ਼ੂ ਪਾਲਕਾਂ ਨੂੰ ਸਨਮਾਨਿਤ ਕੀਤਾ ਗਿਆ।ਹੈ ਇਸ ਮੌਕੇ ਉਨਾਂ ਵੱਖ-ਵੱਖ ਜ਼ਿਲ੍ਹਿਆਂ ਲਈ ਵਿਦੇਸ਼ੀ ਸੀਮਨ ਭੇਜਣ ਲਈ ਗੱਡੀਆਂ ਨੂੰ ਨੀਲੀ ਝੰਡੀ ਵਿਖਾ ਕੇ ਰਵਾਨਾ ਵੀ ਕੀਤਾ।ਇਸ ਸੈਕਸਡ ਸੀਮਨ ਨਾਲ ਕੀਤੇ ਗਏ ਬਨਾਉਟੀ ਗਰਭਦਾਨ ਨਾਲ ਸਿਰਫ ਵੱਛੀਆਂ ਹੀ ਪੈਦਾ ਹੁੰਦੀਆਂ ਹਨ। ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਅਤੇ ਸਮਾਗਮ ਦੇ ਆਖਰ ਵਿਚ ਸ. ਗੁਲਜ਼ਾਰ ਸਿੰਘ ਰਣੀਕ ਕੈਬਨਿਟ ਵਜ਼ੀਰ ਪੰਜਾਬ ਨੂੰ ਸਨਮਾਨਿਤ ਵੀ ਕੀਤਾ ਗਿਆ। ਅੱਜ ਦੇ ਸਮਾਗਮ ਦੌਰਾਨ ਟੈਕਨੀਕਲ ਸ਼ੈਸਨ ਦੌਰਾਨ ਵੱਖ-ਵੱਖ ਵਿਸ਼ਿਆਂ ਉਪਰ ਮਾਹਿਰਾਂ ਵਲੋ ਪਸ਼ੂ ਪਾਲਣ ਦੇ ਧੰਦੇ ਅਤੇ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਮੌਕੇ ਜਰੂਰੀ ਦਵਾਈਆਂ ਅਤੇ ਸਬਸਿਡੀ ਤੇ ਮਿਨਰਲ ਮਿਕਸਚਰ ਵੀ ਉਪਲੱਬਧ ਕਰਵਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਵੀ..ਕੇ ਉੱਪਲ ਸਲਾਹਕਾਰ ਮੱਖ ਮੰਤਰੀ ਪੰਜਾਬ. ਡਾ ਐਚ.ਐਸ ਸੰਧਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ, ਡਾ. ਬੀ.ਕੇ ਸੂਦ ਡਾਇਰੈਕਟਰ ਮੱਛੀ ਪਾਲਣ ਵਿਭਾਗ, ਡਾ ਇੰਦਰਜੀਤ ਸਿੰਘ, ਸ੍ਰੀ ਪਵਨ ਕੁਮਾਰ ਮਲਹੋਤਰਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅੰਮ੍ਰਿਤਸਰ, ਸ੍ਰੀ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ, ਡਾ. ਐਮ.ਪੀ ਸਿੰਘ ਮੱਛੀ ਪਾਲਣ ਵਿਭਾਗ ਅੰਮ੍ਰਿਤਸਰ, ਡਾ. ਸੁਮਨ ਪਸ਼ੂ ਪਾਲਣ ਵਿਭਾਗ ਅੰਮ੍ਰਿਤਸਰ ਡਾ. ਕੇਵਲ ਅਰੋੜਾ, ਗਗਨਦੀਪ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਿੰਡਾਂ ਦੇ ਸਰਪੰਚ ਤੇ ਮੈਂਬਰ ਆਦਿ ਹਾਜ਼ਰ ਸਨ।