ਅੰਮ੍ਰਿਤਸਰ 29 ਜੁਲਾਈ (ਸੁਖਬੀਰ ਸਿੰਘ) – ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਅੰਮ੍ਰਿਤਸਰ ਸਿਟੀ ਸੁੱਖਪਾਲ ਸਿੰਘ, ਮੁੱਖ ਅਫਸਰ ਇੰਸ: ਗੁਰਮੀਤ ਸਿੰਘ ਥਾਣਾ ਕੋਤਵਾਲੀ ਅੰਮ੍ਰਿਤਸਰ, ਐਸ.ਆਈ ਰਜਿੰਦਰ ਸਿੰਘ ਸਬ-ਡਵੀਜਨ ਸੈਂਟਰਲ ਅੰਮ੍ਰਿਤਸਰ, ਏ.ਐਸ.ਆਈ ਅਮਰੀਕ ਸਿੰਘ ਸਾਂਝ ਕੇਂਦਰ ਥਾਣਾ ਕੋਤਵਾਲੀ ਅੰਮ੍ਰਿਤਸਰ ਵੱਲੋ ਬੀ.ਬੀ.ਕੇ ਡੀ.ਏ.ਵੀ ਸ਼ੀਨੀਅਰ ਸੰਕੈਡਰੀ ਸਕੂਲ ਕਟੜਾ ਮਹਾਂ ਸਿੰਘ ਅੰਮ੍ਰਿਤਸਰ ਵਿਖੇ ਨਸ਼ਿਆਂ ਵਿਰੁੱਧ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸਾਂਝ ਕੇਂਦਰ ਦੇ ਕਮੇਟੀ ਮੈਬਰ ਵੀ ਸ਼ਾਮਲ ਹੋਏ।ਸੈਮੀਨਾਰ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਅਤੇ ਨੌਜਵਾਨ ਪੀੜੀ ਨੂੰ ਹਰ ਪ੍ਰਕਾਰ ਦੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ ।ਸੈਮੀਨਾਰ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਇੰਦੂ ਅਰੋੜਾ, ਡਾ: ਨਿਰਦੋਸ਼ ਗੁਪਤਾ, ਮੈਡਮ ਜਸਮੀਤ, ਮੈਡਮ ਰਜਨੀ, ਮੈਡਮ ਪੂਜਾ, ਦਵਿੰਦਰ ਚਾਵਲਾ, ਏ.ਐਸ.ਆਈ ਭੁਪਿੰਦਰ ਸਿੰਘ ਅਤੇ ਅਜੇਪਾਲ ਸਿੰਘ ਮੌਜੂਦ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …