ਪਠਾਨਕੋਟ, 10 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰਚਰਨ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਸਥਾਨਕ ਪਠਾਨਕੋਟ ਅਤੇ ਹੇਮ ਪੁਸ਼ਪ ਸ਼ਰਮਾ ਪੀ.ਪੀ.ਐਸ ਕਪਤਾਨ ਪੁਲਿਸ ਸਪੈਸ਼ਲ ਬਰਾਂਚ ਪਠਾਨਕੋਟ ਵੱਲੋਂ ਸ਼ਹਿਰ ਦੇ ਵੀਡਿਓਗ੍ਰਾਫਰ/ਡਰੋਨ ਵੀਡਿਓ ਕੈਮਰਾ ਓਪਰੇਟਰਾਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। ਹੇਮ ਪੁਸ਼ਪ ਸ਼ਰਮਾ ਨੇ ਸੰਬੋਧਨ ਦੌਰਾਨ ਡਰੋਨ ਵੀਡਿਓ ਕੈਮਰਾ ਓਪਰੇਟ ਕਰਨ ਸਬੰਧੀ ਹਦਾਇਤਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਮਿਲਟਰੀ ਸਟੇਸ਼ਨ/ ਏਅਰਫੋਰਸ ਸਟੇਸ਼ਨ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਗੁਰਚਰਨ ਸਿੰਘ ਕਪਤਾਨ ਪੁਲਿਸ ਸਥਾਨਕ ਪਠਾਨਕੋਟ ਨੇ ਕਿਹਾ ਕਿ ਕੋਈ ਵੀ ਡਰੋਨ ਵੀਡਿਓ ਕੈਮਰਾ ਓਪਰੇਟਰ ਏਅਰਫੋਰਸ, ਡਿਫੈਂਸ ਏਰੀਆ ਦੇ ਨੇੜੇ 3 ਕਿਲੋਮੀਟਰ ਤੱਕ ਡਰੋਨ ਕੈਮਰਾ ਨਹੀਂ ਚਲਾਏਗਾ, ਇੰਨਰਨੈਸ਼ਨਲ ਬਾਰਡਰ ਦੇ 25 ਕਿਲੋਮੀਟਰ ਦੇ ਏਰੀਆ ਵਿੱਚ ਕੋਈ ਵੀ ਡਰੋਟ ਵੀਡਿਓ ਕੈਮਰਾ ਨਹੀਂ ਚਲਾਇਆ ਜਾਵੇਗਾ, ਹਰੇਕ ਡਰੋਨ ਵੀਡਿਓ ਕੈਮਰੇ ਦਾ 4731 (4 7) ਵੱਲੋਂ ਮੰਨਜੂਰਸੁਦਾ ਯੂ.ਆਈ.ਡੀ. ਨੰਬਰ ਹੋਣਾ ਚਾਹੀਦਾ ਹੈ, ਜਿਸ ਨੇ ਡਰੋਨ ਵੀਡਿਓ ਕੈਮਰਾ 50 ਫੁੱਟ ਤੱਕ ਹੀ ਉਡਾਉਣਾ ਹੈ ਉਨ੍ਹਾਂ ਨੂੰ ਯੂ.ਆਈ.ਡੀ ਨੰਬਰ ਦੀ ਲੋੜ ਨਹੀਂ ਹੈ।ਉਨ੍ਹਾਂ ਕਿਹਾ ਕਿ ਹਰੇਕ ਓਪਰੇਟਰ ਕੋਲ ਡਰੋਨ ਵੀਡਿਓ ਕੈਮਰਾ ਚਲਾਉਣ ਲਈ 4731 (4 7) ਦੀਆਂ ਹਦਾਇਤਾਂ ਅਨੁਸਾਰ ਪਰਮਿਟ ਹੋਣਾ ਚਾਹੀਦਾ ਹੈ।ਡਰੋਨ ਵੀਡਿਓ ਕੈਮਰਾ ਕਿਸੇ ਵੀ ਚੱਲਦੀ ਗੱਡੀ, ਜਹਾਜ ਜਾਂ ਕਿਸ਼ਤੀ ਵਿੱਚ ਬੈਠ ਕੇ ਚਲਾਉਣ ਦੀ ਬਿਲਕੁੱਲ ਮਨਾਹੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਧਾਰਾ 286,336,337,338 ਭ.ਦ. ਜਾਂ ਹੋਰ ਸਬੰਧਤ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …