Sunday, December 22, 2024

745ਵਾਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ

PPN21091416ਅੰਮ੍ਰਿਤਸਰ, 21 ਸਤੰਬਰ (ਸਾਜਨ ਮਹਿਰਾ)- ਸਥਾਨਕ ਮਜੀਠਾ ਰੋਡ ਬਾਈਪਾਸ ਨੇੜਲੀ ਅਬਾਦੀ ਖੜਾਕ ਸਿੰਘ ਵਾਲਾ ਸਥਿਤ ਮਹਾਂਕਾਲੀ ਮੰਦਰ ਮੰਦਰ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ 745ਵਾਂ ਅੱਖਾਂ ਦਾ ਫ੍ਰੀ ਮੈਡੀਕਲ ਕੇਂਪੋ ਲਗਾਇਆ ਗਿਆ।ਜਿਸ ਵਿੱਚ ਡਾ. ਅਮਿਤਾ ਜੋਸ਼ੀ, ਡਾ. ਦਵਿੰਦਰ, ਡਾ.ਪੀ ਸਿੰਘ, ਡਾ. ਦੇਵ ਨੇ 145 ਮਰੀਜਾਂ ਦਾ ਚੈਕਅਪ ਕੀਤਾ ਅਤੇ 60 ਮਰੀਜਾਂ ਨੂੰ ਫ੍ਰੀ ਐਨਕਾ ਵੰਡੀਆਂ ਗਈਆਂ।ਪ੍ਰਧਾਨ ਰਿਤੇਸ਼ ਸ਼ਰਮਾ ਨੇ ਗੱਲਬਾਤ ਕਰਦਿਆ ਕਿਹਾ ਕਿ ਸਵ. ਰਮੇਸ਼ ਚੰਦ ਸ਼ਰਮਾ ਜੀ ਦੇ ਆਸ਼ੀਰਵਾਦ ਸਦਕਾ ਹਰ ਹਫਤੇ ਲੋਕਾਂ ਲਈ ਅੱਖਾਂ ਦਾ ਫ੍ਰੀ ਮੈਡੀਕਲ ਕੁਂਪ ਲਗਾਇਆ ਜਾਂਦਾ ਹੈ ਅਤੇ ਹਰ ਮਹੀਨੇ ਵੱਖ ਵੱਖ ਇਲਾਕਿਆਂ ਵਿੱਚ ਰਾਸ਼ਨ ਵੰਡ ਸਮਾਰੋਹ ਕਰਵਾਇਆ ਜਾਂਦਾ ਹੈ, ਤਾਂਕਿ ਗਰੀਬ ਪਰਿਵਾਰਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਾਂ ਹੋਵੇ। ਉਨ੍ਹਾਂ ਕਿਹਾ ਕਿ ਮੰਦਰ ਵਲੋਂ ਗਰੀਬ ਧੀਆਂ ਦੇ ਲਈ ਫ੍ਰੀ ਸਲਾਈ ਸੇਂਟਰ ਵੀ ਖੋਲੇ ਗਏ ਹਨ।ਉਨ੍ਹਾਂ ਕਿਹਾ ਕਿ ਸਾਡਾ ਮੁੱਖ ਨਿਸ਼ਾਨਾ ਗਰੀਬ ਲੋਕਾਂ ਦੀ ਸੇਵਾ ਕਰਨਾ ਹੈ।ਇਸ ਮੌਕੇ ਰਾਜੀਵ ਸ਼ਰਮਾ, ਵਿਪਨ ਸ਼ਰਮਾ, ਇੰਦਰਜੀਤ ਸ਼ਰਮਾ, ਸਰਪੰਚ ਸੁਖਰਾਮ, ਰਾਜੇਸ਼ ਢੋਗਰਾ, ਬੀਰ ਦਮਨ ਚੌਹਾਨ, ਮਨੋਹਰ ਕੁਮਾਰ ਆਦਿ ਹਾਜਰ ਸਨ

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply