ਖਾਲੜਾ, 21 ਸਤੰਬਰ (ਲਖਵਿੰਦਰ ਸਿੰਘ ਗੋਲਣ) – ਅਠਾਰਵੀਂ ਸਦੀ ਦੇ ਮਹਾਨ ਜਰਨੈਲ ਬਾਬਾ ਸ਼ਾਮ ਸਿੰਘ ਨਾਰਲਾ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਖੇ ਚਾਰ ਦੀਵਾਰੀ ਦੀ ਗੈਲਰੀ ਦਾ ਲੈਂਟਰ ਮੁੱਖ ਸੇਵਾਦਾਰ ਬਾਬਾ ਸਤਿਨਾਮ ਸਿੰਘ ਦੀ ਦੇਖ ਰੇਖ ‘ਚ ਪਾਇਆ ਗਿਆ।ਲੈਂਟਰ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਕੀਤੀ ਗਈ, ਜਿਸ ਵਿੱਚ ਵਿੱਚ ਲਾਗੇ-ਲਾਗੇ ਪਿੰਡਾਂ ਤੋਂ ਟਰੈਕਟਰ, ਟਰਾਲੀਆਂ, ਕਾਰਾਂ ਅਤੇ ਟਰੱਕਾਂ ਸਮੇਤ ਵੱਖ-ਵੱਖ ਪਿੰਡਾਂ ਤੋਂ ਲੋਕ ਉਚੇਚੇ ਤੌਰ ‘ਤੇ ਪਹੁੰਚੇ ਅਤੇ ਸੇਵਾ ਕਰਕੇ ਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ।ਲੈਂਟਰ ਪੇਣ ਉਪਰੰਤ ਬਾਬਾ ਸਤਿਨਾਮ ਮੁੱਖ ਸੇਵਾਦਾਰ ਬਾਬਾ ਸ਼ਾਮ ਸਿੰਘ ਨਾਰਲਾ ਵੱਲੋਂ ਵੱਖ-ਵੱਖ ਪਿੰਡਾਂ ਜਿਵੇਂ ਨਾਰਲਾ, ਸਿਧਵਾਂ, ਪਹੁਵਿੰਡ, ਵੀਰਮ, ਧੂੰਨ, ਅਮੀਸ਼ਾਹ, ਖਾਲੜਾ, ਛੀਨੇ, ਘਰਿਆਲਾ, ਘਰਿਆਲੀ, ਤਲਵੰਡੀ, ਅੰਮ੍ਰਿਤਸਰ, ਭਿੱਖੀਵਿੰਡ, ਬੂੜਚੰਦ, ਕਾਲੇ, ਡੱਲ, ਡਲੀਰੀ, ਮਾੜੀ ਮੇਘਾ, ਉਦੋਕੇ, ਕੰਬੋਕੇ, ਹਵੇਲੀਆਂ ਤੋਂ ਵੱਡੀ ਤਦਾਦ ਵਿੱਚ ਸੇਵਾ ਕਰਨ ਲਈ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਨਣ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਕਿਹਾ।ਚਾਹ ਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …