ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ)- ਚੜਦੀ ਕਲਾ ਨੌਜਵਾਨ ਕਲੱਬ ਵੱਲੌਂ ਖਾਸਾ ਵਿਖੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਗੁਰਮੀਤ ਸਿੰਘ, ਹਰਮੀਕ ਸਿੰਘ ਤੇ ਹੋਰ ਨੌਜਵਾਨਾ ਦੇ ਉਦਮ ਉਪਰਾਲੇ ਸਦਕਾ ਬਹੁਤ ਹੀ ਉਤਸਾਹ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਜਿਲਾ ਪੱਧਰ ਦੀਆਂ 8 ਟੀਮਾਂ ਚੜਦੀ ਕਲਾ ਨੌਜਵਾਨ ਕਲੱਬ, ਸਹੀਦ ਬਾਬਾ ਮਹਿਤਾਬ ਸਿੰਘ ਕਲੱਬ, ਬੋਪਾਰਾਏ ਬਾਜ ਸਿੰਘ ਕਲੱਬ ਮੀਰਾਕੋਟ ਕਲੱਬ, ਪੁਨੀਤ ਇਲੈਵਨ, ਜੱਟ ਇਲੈਵਨ, ਹਰਮਨ ਨੌਜਵਾਨ ਕਲੱਬ, ਰਿੱਕੀ ਇਲੈਵਨ ਅਦਿ ਟੀਮਾ ਹਨ।ਇਸ ਟੂਰਨਾਮੈਂਟ ਵਿੱਚ ਅੱਜ ਖੇਡੇ ਗਏ ਕੁਆਟਰ ਫਾਈਨਲ ਵਿੱਚ ਚੜ੍ਹਦੀ ਕਲਾ ਨੌਜਵਾਨ ਕਲੱਬ, ਬੋਪਾਰਾਏ ਬਾਜ ਸਿੰਘ ਕਲੱਬ, ਮੀਰਾਕੋਟ ਕਲੱਬ ਅਤੇ,ਹਰਮਨ ਨੌਜਵਾਨ ਕਲੱਬ ਨੇ ਸੈਮੀਫਾਈਨਲ ਵਿੱਚ ਪਰਵੇਸ ਕੀਤਾ।ਮੈਚ ਦੀ ਸੁਰੂਆਤ ਕਰਨ ਅਤੇ ਨੌਜਵਾਨਾ ਦੀ ਹੌਂਸਲਾ ਅਫਜਾਈ ਕਰਨ ਵਾਸਤੇ ਵਿਸੇਸ ਤੌਰ ਤੇ ਨੌਜਵਾਨ ਆਗੂ ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ ਤੇ ਸਰਪ੍ਰਸਤ ਡਾ: ਤਸਵੀਰ ਸਿੰਘ ਲਹੌਰੀਆ ਪਹੁੰਚੇ।ਜਿੰਨਾਂ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਬੇਸ਼ੱਕ ਨਸਿਆਂ ਕਾਰਨ ਪੰਜਾਬ ਦੇ ਹਾਲਾਤ ਬਹੁਤ ਹੀ ਨਾਜੁਕ ਦੋਰ ਚੋਂ ਗੁਜਰ ਰਹੇ ਹਨ, ਪਰ ਅੱਜ ਅਜਿਹੇ ਸੋਹਣੇ ਸੁਨੱਖੇ ਖਿਡਾਰੀ ਨੌੋਜਵਾਨਾ ਨੂੰ ਵੇਖ ਕੇ ਮਨ ਨੂੰ ਸੰਤੁਸਟੀ ਮਿਲੀ ਹੈ ਅਤੇ ਅਜਿਹੇ ਨੌਜਵਾਨ ਨਸਿਆਂ ਦੇ ਜਾਲ ਵਿੱਚ ਫਸ ਚੁੱਕੇ ਅਤੇ ਸਾਡੀ ਆਉਣ ਵਾਲੀ ਪਨੀਰੀ ਲਈ ਮਾਰਗ ਦਰਸ਼ਕ ਬਣਦੇ ਹਨ।ਉਹਨਾਂ ਨੌਜਵਾਨਾ ਨੂੰ ਇਸੇ ਤਰਾਂ ਹੀ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …