Thursday, November 21, 2024

ਪੰਜਾਬ ਲਈ ਗੰਭੀਰ ਖਤਰਾ – ਨਸ਼ੇ ਤੇ ਐਚ.ਆਈ.ਵੀ

             ਕਿਸੇ ਸਮੇਂ ਪੰਜਾਬ ਦੀ ਧਰਤੀ ਤੇ ਇਕ ਗੀਤ ਬਹੁਤ ਮਕਬੂਲ ਹੋਇਆ ਸੀ।ਗੀਤ ਦੇ ਬੋਲ ਸਨ `ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ, Drugsਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ` ਜਦੋਂ ਇਹ ਆਵਾਜ਼ ਕੰਨਾਂ ਵਿੱਚ ਪੈਂਦੀ ਸੀ ਤਾਂ ਇਕ ਅਜੇਹਾ ਸਕੂਨ ਮਿਲਦਾ ਸੀ ਕਿ ਗੀਤਕਾਰ ਨੇ ਪੰਜਾਬ ਨੂੰ ਚੰਗੇ ਦੇਸ਼ਾਂ ਦੀ ਲੜੀ ਵਿੱਚ ਸਭ ਤੋਂ ਉਪਰ ਤੱਕਿਆ ਸੀ।ਉਸ ਸਮੇਂ ਪੰਜਾਬ ਦੇ ਗੱਭਰੂਆਂ ਮੁਟਿਆਰਾਂ ਦੀ ਧਾਕ ਸੀ ਦੁਨੀਆਂ ਵਿੱਚ।ਸੁਹੱਪਣ ਅਤੇ ਮਜ਼ਬੂਤ ਸਰੀਰਕ ਸ਼ਕਤੀ ਪੱਖੋਂ ਮੋਹਰੀ ਸੀ ਪੰਜਾਬ।ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਪਹਿਰਾਵੇ ਨੇ ਹੋਰ ਚਾਰ ਚੰਨ ਲਗਾ ਕੇ ਸ਼ਿੰਗਾਰਿਆ ਹੋਇਆ ਸੀ ਇਨ੍ਹਾਂ ਬਾਂਕੇ ਗੱਭਰੂਆਂ ਨੂੰ।ਇਨ੍ਹਾਂ ਦੀ ਦਲੇਰੀ ਅਤੇ ਨਿਸ਼ਕਾਮ ਸੇਵਾ ਦਾ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਉਕਰਿਆ ਹੈ।ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਨੇ ਇਨ੍ਹਾਂ ਦੀ ਕਾਬਲੀਅਤ ਨੂੰ ਪੂਰੀ ਤਰ੍ਹਾਂ ਨਿਪੁੰਨ ਕੀਤਾ ਹੋਇਆ ਸੀ।
       ਅੱਜ ਕਿਹੜੇ ਪੰਜਾਬ ਦੀ ਗੱਲ ਤੋਰੀ ਜਾਵੇ।ਇਥੋਂ ਦੇ ਰਹਿਣ ਵਾਲੇ ਜੱਦੀ ਪੁਸ਼ਤੀ ਬਾਸ਼ਿੰਦਿਆਂ ਨੂੰ ਇੱਕ ਭੁਲੇਖਾ ਜਿਹਾ ਪੈਣ ਲੱਗ ਪਿਆ ਹੈ ਕਿ ਸੱਚੀਉਂ ਹੀ ਇਹ ਉਹੀ ਪੰਜਾਬ ਹੈ, ਜਿਸ ਦੀ ਸਰਦਾਰੀ ਨੂੰ ਸਾਰੀ ਦੁਨੀਆਂ ਮੰਨਦੀ ਸੀ। ਭੁਲੇਖਾ ਪਵੇ ਵੀ ਕਿਉਂ ਨਾ ਪੁਰਾਣੇ ਪੰਜਾਬ ਵਰਗਾ ਕੁੱਝ ਵੀ ਨਜ਼ਰ ਨਹੀ ਪੈਂਦਾ।ਪੰਜਾਬ ਦੀ ਭੁਗੋਲਿਕ ਸਥਿਤੀ ਪੂਰੀ ਤਰ੍ਹਾਂ ਬਦਲ ਦਿਤੀ ਗਈ ਹੈ।ਤਰੱਕੀ ਦੇ ਨਾਮ `ਤੇ ਗੰੁਮਰਾਹ ਹੋਇਆ ਪੰਜਾਬ ਬੰਜ਼ਰ ਬਨਣ ਦੇ ਕਿਨਾਰੇ ਖੜ੍ਹਾ ਹੈ।ਥੋੜੇ ਜਿਹੇ ਮੀਂਹ ਨਾਲ ਹੀ ਹੜ੍ਹਾਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਜਿਸ ਧਰਤੀ `ਤੇ ਸੱਤ ਸੱਤ ਦਿਨ ਲੱਗੀ ਮੀਂਹ ਦੀ ਝੜੀ ਦਾ ਅਸਰ ਨਹੀ ਹੰੁਦਾ ਸੀ, ਹੁਣ ਇਕ ਘੰਟੇ ਦੀ ਬਾਰਸ਼ ਨਾਲ ਪਰਲੋ ਆ ਜਾਂਦੀ ਹੈ।ਕੁਦਰਤ ਨਾਲ ਕੀਤੇ ਖਿਲਵਾੜ ਨੇ ਆਪਣਾ ਪੂਰਾ ਰੰਗ ਵਿਖਾਇਆ ਹੈ।ਜੇ ਕਿਤੇ ਅਸੀਂ ਗੁਰੂ ਦੇ ਸਿਧਾਂਤ `ਤੇ ਪਹਿਰਾ ਦਿੱਤਾ ਹੁੰਦਾ ਤਾਂ ਸਾਨੂੰ ਆਹ ਦਿਨ ਨਾ ਵੇਖਣੇ ਪੈਂਦੇ।ਅਸੀਂ ਹਰ ਪੱਖ ਤੋਂ ਪਛੜੇ ਹੀ ਨਹੀਂ, ਸਗੋਂ ਮੌਤ ਨੂੰ ਆਪਣੇ ਗਲ ਲਾ ਲਿਆ ਹੈ।ਮੌਤ ਸਾਨੂੰ ਅਵਾਜ਼ਾਂ ਮਾਰ ਰਹੀ ਹੈ, ਪਰ ਸਾਡੀ ਸੋਚ ਅਜੇ ਵੀ ਟਿਕਾਣੇ ਨਹੀ ਆ ਰਹੀ।
         ਅੱਜ ਸੋਚਣਾ ਇਹ ਬਣਦਾ ਹੈ ਕਿ ਪੰਜਾਬ ਦਾ ਭਵਿੱਖ (ਨਵੀਂ ਪੀੜ੍ਹੀ) ਜਿਆਦਾਤਰ ਨਸ਼ਿਆਂ ਵਿੱਚ ਗੁਲਤਾਨ ਹੋ ਚੁੱਕੀ ਹੈ।ਨਸ਼ਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ।ਨੌਜਵਾਨ ਪੀੜ੍ਹੀ ਦਰੱਖਤਾਂ ਨਾਲ ਲਟਕ ਕੇ ਫਾਹੇ ਲੈਂਦੀ ਵੇਖ ਰਹੇ ਹਾਂ।ਇਥੇ ਹੀ ਬਸ ਨਹੀ ਨਸ਼ਿਆਂ ਦੀ ਲੋਰ ਨਾਲ ਹੁੰਦੇ ਐਕਸੀਡੈਂਟਾਂ ਨਾਲ ਮਰਨ ਵਾਲ਼ਿਆਂ ਦੀ ਗਿਣਤੀ ਕਿਤੇ ਜਿਆਦਾ ਹੈ।ਨਸ਼ਿਆਂ ਨੂੰ ਕੀ ਰੋਨੇ ਆਂ! ਇਸ ਤੋਂ ਅੱਗੇ ਵੀ ਪੰਜਾਬ ਨਾਲ ਬਹੁਤ ਕੁੱਝ ਭਿਆਨਕ ਤੋਂ ਭਿਆਨਕ ਵਾਪਰਨ ਜਾ ਰਿਹਾ ਹੈ।
             ਇਕ ਪੰਜਾਬੀ ਅਖਬਾਰ ਵਿੱਚ ਛਪੀ ਰਿਪੋਰਟ ਅਨੁਸਾਰ ਪੰਜਾਬ ਬਹੁਤ ਹੀ ਨਾਜ਼ਕ ਦੌਰ ਵਿੱਚ ਚਲਾ ਗਿਆ ਹੈ।ਖ਼ਬਰ ਅਨੁਸਾਰ ਮੈਡੀਕਲ ਰਿਪੋਰਟਾਂ ਇਹ ਦੱਸਦੀਆਂ ਹਨ ਕਿ ਇਸ ਮਾਲੀ ਵਰ੍ਹੇ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 2943 ਵਿਅਕਤੀਆਂ ਨੂੰ ਐਚ.ਆਈ.ਵੀ ਭਾਵ ਏਡਜ਼ ਵਰਗੀ ਨਾ ਮੁਰਾਦ ਬਿਮਾਰੀ ਨੇ ਆਪਣੀ ਜਕੜ ਵਿੱਚ ਲੈ ਲਿਆ ਹੈ।ਜਿਨ੍ਹਾਂ ਦੀ ਉਮਰ 16 ਤੋਂ 26 ਸਾਲ ਹੈ।ਪੰਜਾਬ ਵਿੱਚ ਰੋਜ਼ਾਨਾ 33 ਵਿਅਕਤੀ ਐਚ.ਆਈ ਵੀ ਤੋਂ ਪੀੜਤ ਹੋ ਰਹੇ ਹਨ। ਜੂਨ 1993 ਤੋਂ ਜੂਨ 2019 ਤੱਕ 74781 ਵਿਅਕਤੀ ਐਚ.ਆਈ.ਵੀ ਪੀੜਤ ਪਾਏ ਗਏ।ਇਹ ਤਾਂ ਉਹ ਨੇ ਜਿਨ੍ਹਾਂ ਦੇ ਟੈਸਟ ਹੋ ਗਏ ਅਤੇ ਰਿਕਾਰਡ ਵਿੱਚ ਆ ਗਏ ਹਨ।ਇਸ ਤੋਂ ਇਲਾਵਾ ਇਸ ਬਿਮਾਰੀ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਹੋਰ ਵੱਧਣ ਦੀ ਸੰਭਾਵਨਾ ਬਣੀ ਹੋਈ ਹੈ।ਐਚ.ਆਈ.ਵੀ ਦਾ ਐਨੇ ਵੱਡੇ ਪੱਧਰ `ਤੇ ਫੈਲਣ ਦੇ ਦੋ ਵੱਡੇ ਕਾਰਨ ਹਨ ਇਕ ਹੈ ਨਸ਼ਿਆਂ ਦੀ ਪੂਰਤੀ ਲਈ ਇਸਤੇਮਾਲ ਕੀਤੇ ਜਾਣ ਵਾਲੇ ਟੀਕਿਆਂ ਲਈ ਇਕੋ ਸਰਿੰਜ ਦੀ ਵਰਤੋਂ ਕਰਨੀ। ਕਦੇ ਸੋਚਿਆ? ਹੋਰ ਕਿੰਨੇ ਨਿਰਦੋਸ਼ ਇਸ ਦੀ ਲਪੇਟ ਵਿੱਚ ਆਉਣ ਵਾਲੇ ਹਨ।ਉਹ ਹਨ ਇਨ੍ਹਾਂ ਪੀੜਤ ਵਿਅਕਤੀਆਂ ਦੇ ਬਨਣ ਵਾਲੇ ਜੀਵਨ ਸਾਥੀ ਜਾਂ ਉਨ੍ਹਾਂ ਤੋਂ ਪੈਦਾ ਹੋਣ ਵਾਲੇ ਨਵਜੰਮੇ ਬੱਚੇ।ਇਸ ਹਿਸਾਬ ਨਾਲ ਇਹ ਗਿਣਤੀ ਹੋਰ ਕਈ ਗੁਣਾ ਵੱਧ ਸਕਦੀ ਹੈ।ਜਿਨ੍ਹਾਂ ਦਾ ਕਸੂਰ ਕੋਈ ਨਹੀ ਉਹ ਕਿਸੇ ਦੀ ਗਲਤੀ ਦਾ ਖਮਿਆਜ਼ਾ ਭੁਗਤਣਗੇ ਅਤੇ ਖੁਰ ਖੁਰ ਕੇ ਮਰਨਗੇ।ਇਹ ਕੋਈ ਕੁਦਰਤੀ ਵਰਤਾਆ ਨਹੀ ਹੈ।ਸਗੋਂ ਇਸ ਦਾ ਵਧਣਾ ਕੁਦਰਤ ਦਾ ਵਿਰੋਧ ਹੈ।ਅਸੀਂ ਆਪਣੇ ਮੂਲ ਨਾਲੋਂ ਟੁੱਟ ਚੁੱਕੇ ਹਾਂ ਜਾਂ ਟੁੱਟਦੇ ਜਾ ਰਹੇ ਹਾਂ।ਇਸ ਧਰਤੀ `ਤੇ ਏਡਜ਼ ਅਤੇ ਨਸ਼ਿਆਂ ਦਾ ਆ ਜਾਣਾ ਲਾਹਨਤ ਹੈ।ਅਸੀਂ ਉਸ ਧਰਮ ਦੇ ਪੈਰੋਕਾਰ ਹਾਂ ਜਿਸ ਵਿੱਚ ਨਸ਼ੇ ਅਤੇ ਪਰਾਇਆ ਸੰਗ ਬਜ਼ਰਿਤ ਕੁਰਹਿਤਾਂ ਹਨ।ਜੇ ਅਸੀਂ ਆਪਣੇ ਧਰਮ `ਤੇ ਅਡੋਲ ਰਹਿੰਦੇ ਤਾਂ ਇਹ ਬਿਮਾਰੀ ਪੰਜਾਬ ਦੀ ਧਰਮੀ ਤੇ ਨਾ ਆਉਂਦੀ।ਇਨ੍ਹਾਂ ਵਾਸਤੇ ਉਹ ਲੋਕ ਜਿੰਮੇਵਾਰ ਹਨ, ਜਿਨ੍ਹਾਂ ਨੇ ਲੋਕਾਂ ਨੂੰ ਧਰਮ ਨਾਲੋਂ ਤੋੜਣ ਵਾਸਤੇ ਯੋਗਦਾਨ ਪਾਇਆ ਜਾਂ ਪਾ ਰਹੇ ਹਨ।
                ਪੰਜਾਬ ਵਾਸੀਓ ? ਆਪਣੇ ਅੰਦਰ ਝਾਤੀ ਮਾਰੋ।ਲੀਡਰਾਂ ਦੇ ਪਿਛੇ ਪਿਛੇ ਭੱਜਣਾ ਸਾਡੀ ਆਦਤ ਬਣ ਗਈ ਹੈ, ਕਿਰਤੀ ਤੋਂ ਵਿਹਲੜ ਬਨਣ ਦਾ ਸਫ਼ਰ ਵੱਖ ਹੈ।ਨਸ਼ੇ ਦੀ ਆਦਤ ਨੂੰ ਪੂਰਾ ਕਰਨ ਵਾਸਤੇ ਇਖ਼ਲਾਖ ਤੋਂ ਗਿਰੇ ਕੰਮ ਕਰਨਾ ਕਿਥੋਂ ਦੀ ਇਨਸਾਨੀਅਤ ਹੈ? ਅਜੇਹੀਆਂ ਮੰਦਭਾਗੀਆਂ ਘਟਨਾਵਾਂ ਰੋਜ਼ ਵਾਪਰ ਰਹੀਆਂ ਹਨ।ਆਪਣੇ ਤੇ ਕੌਮ ਬਾਰੇ ਨਾ ਸੋਚਣਾ ਸਾਡੀ ਆਦਤ ਬਣਦੀ ਜਾ ਰਹੀ ਹੈ।ਇਸ ਪਾਸੇ ਸੋਚ ਲਵੋਂ।ਰਸਤੇ ਤੋਂ ਭਟਕੇ ਜਵਾਕ ਤੁਹਾਡੇ ਹੀ ਹਨ।ਜੇ ਆਪਣੇ ਘਰ ਸਾਂਭੇ ਹੰੁਦੇ ਤਾਂ ਇਹ ਨੋਬਤ ਨਾ ਆਉਂਦੀ।ਇਹ ਸੱਚ ਹੈ ਕਿ ਗੁਆਂਢੀ ਦੇ ਘਰ ਲੱਗੀ ਅੱਗ ਤੁਹਾਡੇ ਦਾ ਸੇਕ ਜਰੂਰ ਪਹੰੁਚਦਾ ਹੈ।
             ਭਰਾਵੋ! ਪੰਜਾਬ ਇਕੱਲੇ ਨਸ਼ਿਆਂ ਨਾਲ ਹੀ ਨਹੀਂ, ਸਗੋਂ ਕਈ ਹੋਰ ਪੱਖੋਂ ਬਰਬਾਦ ਹੋ ਚੱਲਿਆ।ਜੇ ਏਡਜ਼ ਵਰਗੀ ਮਹਾਂਮਾਰੀ ਦੀ ਜਕੜ ਵਿੱਚ ਆ ਗਏ ਤਾਂ ਜਿਉਣ ਦੇ ਸਾਰੇ ਰਸਤੇ ਬੰਦ ਹੋ ਜਾਣਗੇ।
ਜਾਗੋ! ਗੁਰੂ ਸਿਧਾਂਤ ਅਪਨਾਓ, ਇਸ ਤੋਂ ਬਿਨ੍ਹਾਂ ਕੋਈ ਚਾਰਾ ਨਹੀ ਹੈ।
Jaskaran Singh

 

ਜਸਕਰਨ ਸਿੰਘ ਸਿਵੀਆਂ
ਬਠਿੰਡਾ।
ਮੋ – 9872164553

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply