ਜੰਡਿਆਲਾ ਗੁਰੂ, 20 ਅਗਸਤ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਨਗਰ ਕੋਂਸਲ ਦਫਤਰ ਜੰਡਿਆਲਾ ਗੁਰੂ ਵਿਖੇ ਝੰਡਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਲੋਂ ਨਿਭਾਈ ਗਈ।ਐਸ.ਏ ਜੈਨ ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ।ਗੁਰਬਾਣੀ ਦੇ ਸ਼ਬਦ ਗਾਇਣ ਉਪਰੰਤ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਹਲਕਾ ਵਿਧਾਇਕ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਡੀ.ਐਸ.ਪੀ ਜੰਡਿਆਲਾ ਗੁਰਿੰਦਰਬੀਰ ਸਿੰਘ, ਐਸ.ਐਚ.ਓ ਅਮੋਲਕ ਸਿੰਘ, ਚੋਂਕੀ ਇੰਚਾਰਜ ਚਰਨ ਸਿੰਘ, ਭੁਪਿੰਦਰ ਸਿੰਘ ਹੈਪੀ ਕੋਂਸਲਰ, ਨਿਰਮਲ ਸਿੰਘ ਲਾਹੌਰੀਆ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ, ਅਮਿਤ ਅਰੋੜਾ ਐਡਵੋਕੇਟ, ਸੁਰਿੰਦਰ ਸੇਠ, ਸਵਿੰਦਰ ਸਿੰਘ, ਪ੍ਰੀਤਇੰਦਰ ਸਿੰਘ ਮਾਨ, ਸੰਜੀਵ ਕੁਮਾਰ ਲਵਲੀ, ਚਰਨਜੀਤ ਸਿੰਘ ਟੀਟੂ, ਕਸ਼ਮੀਰ ਸਿੰਘ ਜਾਣੀਆਂ, ਅਵਤਾਰ ਸਿੰਘ ਟੱਕਰ ਆਦਿ ਮੌਜੂਦ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …