ਭੀਖੀ, 20 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਪਿੰਡ ਦੀ ਮੁਰੱਬਾਬੰਦੀ ਅਨੁਸਾਰ ਸਾਰੇ ਸਾਂਝੇ ਰਸਤੇ ਛੱਡਣ ਅਤੇ ਪੱਕੇ ਮੀਲ ਪੱਥਰ ਲਗਵਾਉਣ ਤੋਂ ਇਲਾਵਾ ਸਮਾਜਿਕ ਫ਼ਜ਼ੂਲ ਖ਼ਰਚੇ ਤੇ ਨਸ਼ਿਆਂ ਸਬੰਧੀ ਸਮੂਹ ਪਿੰਡ ਵਾਸੀਆਂ ਦੀ ਰਾਏਸ਼਼ੁਮਾਰੀ ਕਰਵਾਉਣ ਜਿਹੇ ਨਵੇਕਲੇ ਕਦਮ ਉਠਾਉਣ ਲਈ ਵਾਲੀ ਪਿੰਡ ਭਾਦੜਾ ਦੀ ਪੰਚਾਇਤ ਨੂੰ ਬੁਢਲਾਡਾ ਵਿਖੇ ਕਰਵਾਏ ਆਜ਼ਾਦੀ ਦਿਵਸ ਸਮਾਗਮ ਮੌਕੇ ਸਨਮਾਨਿਤ ਕੀਤਾ ਗਿਆ।ਸਰਪੰਚ ਸੁਖਜੀਤ ਕੌਰ ਨੇ ਦੱਸਿਆ ਕਿ ਪਿੰਡ `ਚੋਂ ਪਰਵਾਸੀਆਂ ਪਾਸੋਂ ਪ੍ਰਤੀ ਏਕੜ ਪੈਸੇ ਇਕੱਠੇ ਕਰ ਕੇ ਸਮੁੱਚੇ ਪਿੰਡ ਦੇ ਮੁਰੱਬਾਬੰਦੀ ਦੇ ਪੱਥਰ ਸੈਟੇਲਾਈਟ ਟੋਟਲ ਮਸ਼ੀਨ (ਕੰਪਿਊਟਰ ਰਾਹੀਂ) ਲਗਵਾਏ ਗਏ ਹਨ।ਇਸੇ ਟੋਟਲ ਮਸ਼ੀਨ ਰਾਹੀਂ ਪਿੰਡ ਦੀਆਂ ਸ਼ਾਮਲਾਟ, ਜੁਮਲਾ ਮਾਲਕਾਨ ਤੇ ਹੋਰ ਸਾਂਝੀਆਂ ਥਾਵਾਂ, ਫਿਰਨੀ, ਰਸਤਿਆਂ ਆਦਿ ਦੀ ਮਿਣਤੀ ਕਰਵਾ ਕੇ ਰੰਗਦਾਰ ਪੱਥਰ ਲਗਵਾਏ ਗਏ ਸਨ।ਉਨ੍ਹਾਂ ਦੱਸਿਆ ਕਿ ਪਿੰਡ ਦੀ ਸੁੰਦਰਤਾ ਲਈ ਸਮੁੱਚੇ ਪਿੰਡ ਵਲੋਂ ਰਾਹ `ਤੇ ਸਾਂਝੀਆਂ ਬਣਦੀਆਂ ਥਾਵਾਂ ਛੱਡਣ ਦਾ ਫ਼ੈਸਲਾ ਕੀਤਾ ਗਿਆ।ਪੰਚਾਇਤ ਵਲੋਂ ਮੁਰੱਬਾਬੰਦੀ ਸਮੇਂ (ਅੰਦਾਜ਼ਨ 55 ਸਾਲ ਪੁਰਾਣਾ) ਖਸਤਾ ਹਾਲ ਹੋ ਚੁੱਕੇ ਰਿਕਾਰਡ ਫੀਲਡ ਬੁੱਕਾਂ ਅਤੇ ਮਿਸਲ ਹਕੀਅਤਾਂ ਆਦਿ ਦੀ ਰੰਗਦਾਰ ਫੋਟੋ ਸਟੇਟ ਕਰਵਾ ਕੇ ਜਿਲਦਬੰਦੀ ਕਰਵਾ ਕੇ ਪੁਰਾਣੇ ਕਾਗਜ਼ਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ।ਇਸੇ ਤਰ੍ਹਾਂ ਪੰਚਾਇਤ ਵਲੋਂ ਸਮਾਜਿਕ ਫ਼ਜ਼ੂਲ ਖਰਚੇ ਤੇ ਨਸ਼ਿਆਂ ਸੰਬੰਧੀ ਵੀ ਸਮੂਹ ਪਿੰਡ ਵਾਸੀਆਂ ਨੇ ਯੋਜਨਾ ਉਲੀਕੀ ਹੈ।ਅਦਿੱਤਿਆ ਡੇਚਲਵਾਲ ਐਸ.ਡੀ.ਐਮ ਬੁਢਲਾਡਾ ਵਲੋਂ ਪੰਚਾਇਤ ਅਤੇ ਇਸ ਕਾਰਜ਼ `ਚ ਯੋਗਦਾਨ ਪਾਉਣ ਵਾਲੇ ਪਟਵਾਰੀ ਪਰਮਜੀਤ ਸਿੰਘ ਨੂੰ ਵੀ ਸਨਮਾਨਿਆ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …