ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ `ਨਵ ਬਹਾਰ-2019, ਨਿਊ ਹੋਪ ਬੇਕਨ` ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ 2019-20 `ਚ ਆਏ ਫਰੈਸ਼ਰਾਂ ਦਾ ਸਵਾਗਤ ਕੀਤਾ ਗਿਆ।ਇਸ ਆਯੋਜਨ `ਚ ਪਿਛਲੇ 10 ਦਿਨਾਂ ਤੋਂ ਆਰੰਭ ਹੋਈ ਥੀਏਟਰ, ਗਾਇਕੀ, ਸੰਗੀਤ, ਕੁਇਜ਼, ਹੋਮ ਸਾਇੰਸ, ਨਾਚ, ਕਮਰਸ਼ੀਅਲ ਤੇ ਫਾਈਨ ਆਰਟ, ਲਿਟਰਰੀ ਆਈਟਮ, ਡਿਜ਼ਾਇਨ ਆਦਿ ਵਿਭਾਗੀ ਟੇਲੈਂਟ ਹੰਟ ਪ੍ਰਤੀਯੋਗਤਾਵਾਂ ਸੰਪਨ ਹੋਈਆਂ, ਜਿੰਨਾਂ ਦਾ ਅੱਜ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ।ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸ਼ਿਰਕਤ ਕੀਤੀ।ਸਭ ਤੋਂ ਪਹਿਲਾਂ ਵਿਦਿਆਰਥਣਾਂ ਨੇ ਮਾਡਲਿੰਗ `ਚ ਆਪਣੀ ਸੁੰਦਰਤਾ ਤੇ ਸੀਰਤ ਨਾਲ ਲਬਰੇਜ਼ ਪ੍ਰਤਿਭਾ ਦਿਖਾਈ।ਵੱਖ-ਵੱਖ ਵਿਭਾਗਾਂ ਵਲੋਂ ਟੇਲੈਂਟ ਹੰਟ ਵੀ ਕਰਵਾਇਆ ਗਿਆ ਸੀ।ਅਲੱਗ-ਅਲੱਗ ਮੁਕਾਬਲਿਆਂ `ਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਸਮੇਤ ਕੁੱਲ 153 ਨੂੰ ਇਨਾਮ ਵੰਡੇ ਗਏ।ਪ੍ਰੋਗਰਾਮ ਦਾ ਆਯੋਜਨ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਵਲੋਂ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੀਆਂ ਫਰੈਸ਼ਰ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ।ਕਾਲਜ ਪ੍ਰਿੰਸੀਪਲ ਨੇ ਟੈਲੇਂਟ ਹੰਟ ਪ੍ਰਤੀਯੋਗਿਤਾ ਦੀਆਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਸਮੇਂ ਨੂੰ ਸਾਂਭਣ ਅਤੇ ਇਸ ਨੂੰ ਵਿਅਰਥ ਨਾ ਗਵਾਉਣ ਲਈ ਕਿਹਾ, ਕਿਉਂਕਿ ਸਮਾਂ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ, ਜੇ ਅੱਜ ਮਾੜਾ ਹੈ ਤਾਂ ਕੱਲ ਚੰਗਾ ਵੀ ਆਏਗਾ।ਉਨ੍ਹਾਂ ਰਿਸ਼ਤਿਆਂ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਕਿਹਾ ਅਤੇ ਫੋਕੇ ਦਿਖਾਵੇ ਤੋਂ ਬਚਣ ਦਾ ਸੁਨੇਹਾ ਦਿੱਤਾ।ਉਨ੍ਹਾਂ ਕਾਲਜ ਵਿੱਚ ਮੋਬਾਇਲ ਦੀ ਵਰਤੋ ਤੋਂ ਪ੍ਰਹੇਜ਼ ਕਰਨ ਤਾਕੀਦ ਕੀਤੀ ਅਤੇ ਵਿਦਿਆਰਥੀ ਜੀਵਨ ਵਿੱਚ ਪੁਸਤਕਾਂ ਦੇ ਮਹੱਤਵ `ਤੇ ਜ਼ੋਰ ਦਿੱਤਾ।ਅੰਤ ਵਿੱਚ ਆਏ ਹੋਏ ਸਾਰੇ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ।
ਮਾਡਲਿੰਗ ਦੇ ਮੁਕਾਬਲਿਆਂ ਵਿੱਚ ਬੀ.ਬੀ.ਏ ਸਮੈਸਟਰ ਪਹਿਲਾ ਦੀ ਵਿਦਿਆਰਥਣ ਅੰਸ਼ਿਕਾ ਮਹਿਰਾ ਨੇ ਮਿਸ ਬੀ.ਬੀ.ਕੇ ਡੀ.ਏ.ਵੀ ਫਰੈਸ਼ਰ, ਬੀ.ਬੀ.ਏ ਸਮੈਸਟਰ ਪਹਿਲਾ ਦੀ ਪ੍ਰਭਲੀਨ ਨੇ ਮਿਸ ਬੀ.ਬੀ.ਕੇ ਚਾਰਮਿੰਗ ਅਤੇ ਬੀ.ਏ ਸਮੈਸਟਰ ਪਹਿਲਾ ਦੀ ਤੁਸ਼ੀਨ ਨਾਰੰਗ ਨੇ ਮਿਸ ਕੋਨਫੀਡੈਂਟ ਦਾ ਖਿਤਾਬ ਜਿੱਤਿਆ।ਮਾਡਲਿੰਗ ਵਿੱਚ ਜੱਜਾਂ ਦੀ ਭੂਮਿਕਾ ਵਿਚ ਡਾ. ਸੁਨੀਤਾ ਸ਼ਰਮਾ, ਪ੍ਰੋ. ਮਨਦੀਪ ਸੋਢੀ ਅਤੇ ਪ੍ਰੋ. ਮਨੋਜ ਪੁਰੀ ਨੇ ਬਾਖੂਬੀ ਨਿਭਾਈ।ਇਸ ਮੌਕੇ ਪ੍ਰੋ. ਨਰੇਸ਼ ਕੁਮਾਰ ਡੀਨ ਯੂਥ ਵੈਲਫੇਅਰ ਵਿਭਾਗ ਵੀ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …