ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ‘ਜਲ ਸ਼ਕਤੀ’ ਅਭਿਆਨ ਤਹਿਤ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ ਕੀਤਾ ਗਿਆ।ਕਾਲਜ ਵਿਖੇ ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ‘ਜਲ ਸ਼ਕਤੀ’ ਅਭਿਆਨ ਦੇ ਤਹਿਤ ਵਿਦਿਆਰਥੀਆਂ ਲਈ ਬੀਜਾਂ ਦੇ ਬਾਲਜ (ਸੀਡ ਬਾਲਜ) ਬਣਾਉਣ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ’ਚ ਵਿਦਿਆਰਥੀਆਂ ਨੂੰ ਭਿੰਨ-ਭਿੰਨ ਪ੍ਰਕਾਰ ਦੀ ਮਿੱਟੀ ਦੀ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਵੱਖ-ਵੱਖ ਬੀਜਾਂ ਅਤੇ ਉਨ੍ਹਾਂ ਦੀ ਬਿਜ਼ਾਈ ਲਈ ਉਪਯੁਕਤ ਹਾਲਤਾਂ ਦੀ ਜਾਣਕਾਰੀ ਦਿੱਤੀ ਗਈ ਜਿਸ ਉਪਰੰਤ ਉਨ੍ਹਾਂ ਦੁਆਰਾ ਹੀ ਸੀਡ ਬਾਲਜ਼ ਬਣਵਾਏ ਗਏ।
ਵਰਕਸ਼ਾਪ ਦੌਰਾਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਡ ਬਾਲਜ਼ ਬਣਾਉਣ ਦੀ ਵਰਕਸ਼ਾਪ ਲਗਾਉਣ ਦਾ ਮਕਸਦ ਇਹ ਹੈ ਕਿ ਵਿਦਿਆਰਥੀ ਆਪਣੇ ਪੱਧਰ ’ਤੇ ਸੀਡ ਬਾਲਜ਼ ਬਣਾ ਕੇ ਰੱਖ ਲੈਣ ਅਤੇ ਜਿੱਥੇ ਵੀ ਕਿਤੇ ਵਿਰਾਨ ਭੂਮੀ ਨਜ਼ਰ ਆਏ ਉੱਥੇ ਸੁੱਟ ਦੇਣ ਤਾਂ ਜੋ ਬਾਰਿਸ਼ ਆਉਣ ’ਤੇ ਇਹ ਆਪਣੇ ਆਪ ਹੀ ਪੁੰਗਰ ਜਾਣ ਕਿਉਂਕਿ ਜਿੰਨ੍ਹੇ ਜਿਆਦਾ ਰੁੱਖ ਹੋਣਗੇ ਉਨ੍ਹਾਂ ਹੀ ਪਾਣੀ ਦਾ ਪੱਧਰ ਉੱਚਾ ਹੋਵੇਗਾ।ਇਸ ਵਰਕਸ਼ਾਪ ਤੋਂ ਬਾਅਦ ਕਾਲਜ ’ਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਪ੍ਰਿੰ: ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਸਾਰਾ ਪ੍ਰੋਗਰਾਮ ਕਾਲਜ ਦੇ ਐਨ.ਐਸ.ਐਸ ਵਿਭਾਗ ਦੁਆਰਾ ਆਯੋਜਿਤ ਕੀਤਾ ਗਿਆ।ਇੰਚਾਰਜ ਡਾ. ਗੁਰਜੀਤ ਕੌਰ, ਡਾ. ਬਿੰਦੂ ਸ਼ਰਮਾ, ਡਾ. ਸਤਿੰਦਰ ਢਿੱਲੋਂ ਅਤੇ ਡਾ. ਮਨਪ੍ਰੀਤ ਕੌਰ ਹਨ।ਇਸ ਦੌਰਾਨ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਸੰਧੂ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਸੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …