Tuesday, July 29, 2025
Breaking News

ਸਲਾਈਟ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 34ਵੀਂ ਬਰਸੀ ਸਬੰਧੀ ਸ਼ਰਧਾਂਜਲੀ ਸਮਾਗਮ

 ਲੌਂਗੋਵਾਲ, 27 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਮਡ PUNJ2708201915ਯੂਨੀਵਰਸਿਟੀ) ਦੇ ਐਡਮਨ ਬਲਾਕ ਦੇ ਗਰਾਊਂਡ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 34ਵੀਂ ਬਰਸੀ ਸਬੰਧੀ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।ਡਾਇਰੈਕਟਰ ਸਲਾਇਟ ਡਾ. ਸ਼ੈਲੇੰਦਰ ਜੈਨ ਨੇ ਲੌਂਗੋਵਾਲ ਜੀ ਦੇ ਬੁੱਤ ਅੱਗੇ ਨਮਨ ਕਰਕੇ ਸ਼ਰਧਾਂਜਲੀ ਭੇਟ ਕੀਤੀ।ਇਸ ਸਮੇਂ ਆਪਣੇ ਭਾਸ਼ਣ ਦੌਰਾਨ ਡਾ. ਸ਼ੈਲੇਂਦਰ ਜੈਨ ਨੇ ਕਿਹਾ ਕਿ ਸੰਤ ਜੀ ਦੀ ਉਸਾਰੂ ਸੋਚ ਸਦਕਾ ਹੀ ਇਹ ਸੰਸਥਾ ਲੌਂਗੋਵਾਲ ਵਿਖੇ ਸਥਾਪਤ ਹੋ ਚੁੱਕੀ ਹੋ ਸਕੀ ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਦੇਸ਼ ਅੰਦਰ ਅਮਨ ਅਤੇ ਸ਼ਾਂਤੀ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਸਾਨੂੰ ਉਨ੍ਹਾਂ ਦੇ ਦਿਖਾਏ ਰਸਤੇ ਉੱਪਰ ਚੱਲਣਾ ਚਾਹੀਦਾ ਹੈ ਅਤੇ ਮੈਂ ਸਮੂਹ ਸਲਾਈਟ ਪਰਿਵਾਰ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।
    ਸਮਾਗਮ ਦੇ ਕੋਆਰਡੀਨੇਟਰ ਡਾ. ਆਰ ਕੇ ਯਾਦਵ ਨੇ ਕਿਹਾ ਕਿ ਸੰਤ ਜੀ ਨੂੰ ਅਮਨ ਅਤੇ ਸਾਂਤੀ ਦੀ ਬਹਾਲੀ ਲਈ ਸ਼ਹਾਦਤ ਦਾ ਜਾਮ ਪੀਣਾ ਪਿਆ।ਇਸ ਮੌਕੇ ਸੰਸਥਾ ਦੇ ਡੀਨ ਡਾ. ਡੀ.ਸੀ ਸਕਸੈਨਾ, ਪ੍ਰੋ. ਜੇ.ਐਸ ਢਿੱਲੋਂ, ਪ੍ਰੋ. ਸੰਜੇ ਮਰਵਾਹਾ, ਡਾ. ਐਮ.ਐਮ ਸਿਨਹਾ, ਇੰਜੀ. ਸੁੰਦੀਪ ਸਿੰਘ ਈ.ਓ, ਜਵਾਲਾ ਸਿੰਘ ਅਕਾਊਂਟ ਅਫਸਰ, ਜੁਝਾਰ ਸਿੰਘ, ਹਰਜੀਤ ਸਿੰਘ, ਸੁਰਜੀਤ ਸਿੰਘ ਸੰਸਥਾ ਦੇ ਵਿਦਿਆਰਥੀ, ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।ਮੰਚ ਸੰਚਾਲਨ ਸਲਾਇਟ ਸੰਸਥਾ ਦੇ ਪੀ.ਆਰ.ਓ ਡਾ. ਦਮਨਜੀਤ ਸਿੰਘ ਨੇ ਕੀਤਾ।ਆਖੀਰ `ਚ ਦੋ ਮਿੰਟ ਦਾ ਮੌਨ ਧਾਰ ਕੇ ਸੰਤ ਜੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply